ਨਵੀਂ ਦਿੱਲੀ: ਦੇਸ਼ 'ਚ ਲੱਖਾਂ-ਕਰੋੜਾਂ ਲੋਕ ਆਪਣੀ ਜ਼ਿੰਦਗੀ ਦੀ ਮਿਹਨਤ ਦੀ ਕਮਾਈ ਨੂੰ ਐਫਡੀ ਦੇ ਰੂਪ 'ਚ ਜਮ੍ਹਾ ਕਰਵਾਉਂਦੇ ਹਨ ਤਾਂ ਜੋ ਉਹ ਇਸ ਰਕਮ ਨਾਲ ਆਪਣੀਆਂ ਵੱਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਲੋਕ ਬੈਂਕਾਂ 'ਚ ਪੈਸੇ ਜਮ੍ਹਾ ਕਰਦੇ ਹਨ, ਪਰ ਉਨ੍ਹਾਂ ਦੇ ਦਿਮਾਗ 'ਚ ਇਹ ਸਵਾਲ ਵੀ ਰਹਿੰਦਾ ਹੈ ਕਿ ਜੇ ਬੈਂਕ ਫੇਲ੍ਹ ਹੋ ਜਾਂਦਾ ਹੈ ਤਾਂ ਉਨ੍ਹਾਂ ਦੇ ਪੈਸੇ ਦਾ ਕੀ ਹੋਵੇਗਾ? ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇ ਬੈਂਕ ਫੇਲ੍ਹ ਹੁੰਦਾ ਹੈ ਤਾਂ ਤੁਹਾਡੀ ਮਿਹਨਤ ਨਾਲ ਕੀਤੀ ਆਮਦਨੀ ਦਾ ਕੀ ਬਣੇਗਾ।
ਜਨਤਕ ਖੇਤਰ ਤੇ ਨਿੱਜੀ ਖੇਤਰ ਦੇ ਬੈਂਕਾਂ ਦੀ ਵਿੱਤੀ ਸਥਿਤੀ ਚੰਗੀ ਹੈ, ਪਰ ਫਿਰ ਵੀ ਲੋਕ ਆਪਣੇ ਪੈਸੇ ਨੂੰ ਲੈ ਕੇ ਚਿੰਤਤ ਹਨ। 1 ਫਰਵਰੀ 2020 ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2020 'ਚ ਆਪਣੇ ਬਜਟ ਭਾਸ਼ਨ 'ਚ ਖਾਤਾ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਸੀ। ਬਜਟ 'ਚ ਵਿੱਤ ਮੰਤਰੀ ਨੇ ਬੈਂਕ ਦੇ ਫੇਲ੍ਹ ਹੋਣ ਦੀ ਸਥਿਤੀ 'ਚ ਜਮ੍ਹਾਂ ਕਰਨ ਵਾਲਿਆਂ ਲਈ ਬੀਮਾ ਰਾਸ਼ੀ ਵਧਾਉਣ ਦਾ ਐਲਾਨ ਕੀਤਾ ਸੀ। ਭਾਰਤ ਸਰਕਾਰ ਦੀ ਮਨਜ਼ੂਰੀ ਮਿਲਣ 'ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪ੍ਰਤੀ ਜਮ੍ਹਾਕਰਤਾ ਨੂੰ ਬੀਮਾ ਕਵਰ ਦੀ ਰਕਮ ਵਧਾ ਕੇ ਪੰਜ ਲੱਖ ਕੀਤੀ ਗਈ।
ਇਸ ਤੋਂ ਬਾਅਦ ਹੁਣ ਬੈਂਕ ਦੇ ਨਾਕਾਮਯਾਬ ਹੋਣ ਦੀ ਸਥਿਤੀ 'ਚ ਪੰਜ ਲੱਖ ਤੱਕ ਜਮ੍ਹਾਂ ਰਕਮ ਦਾ ਬੀਮਾ ਕੀਤਾ ਜਾਵੇਗਾ ਤੇ ਜਮ੍ਹਾਕਰਤਾ ਨੂੰ ਵਾਪਸ ਕੀਤਾ ਜਾਵੇਗਾ। ਬੀਮਾ ਕਵਰ ਲਈ ਇਹ ਵਧੀ ਹੋਈ ਰਕਮ ਸੀਮਾ 4 ਫਰਵਰੀ 2020 ਤੋਂ ਪ੍ਰਭਾਵੀ ਹੋ ਗਈ ਹੈ। ਇਹ ਬੀਮਾ ਕਵਰ ਸਕੀਮ ਹਰ ਕਿਸਮ ਦੇ ਬੈਂਕ ਜਮ੍ਹਾਂ ਜਿਵੇਂ ਬਚਤ, ਐਫਡੀ ਜਮ੍ਹਾ, ਆਵਰਤੀ ਜਮ੍ਹਾਂ ਰਕਮ ਸ਼ਾਮਲ ਕਰਦੀ ਹੈ। ਯੋਜਨਾ 'ਚ ਕੁਲ ਪੰਜ ਲੱਖ ਤੱਕ ਦੀ ਰਕਮ ਸ਼ਾਮਲ ਹੈ, ਜਿਸ 'ਚ ਪ੍ਰਿੰਸੀਪਲ ਤੇ ਵਿਆਜ ਦੀ ਰਕਮ ਸ਼ਾਮਲ ਹੈ। ਇਹ ਜਮ੍ਹਾਂ ਗਾਰੰਟੀ ਸਿਰਫ ਉਦੋਂ ਲਾਗੂ ਹੁੰਦੀ ਹੈ ਜਦੋਂ ਬੈਂਕ ਬੰਦ ਹੁੰਦਾ ਹੈ।
ਇਹ ਵੀ ਪੜ੍ਹੋ: Newyork ਦੇ Stadium ਵਿੱਚ ਹੈ ਸੋਨੇ ਦੀ ਟਾਇਲੇਟ ਸੀਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin