DGCA Guidelines: ਕੋਰੋਨਾ ਦੇ ਨਵੇਂ ਵੇਰੀਐਂਟ ਓਮਾਈਕ੍ਰੋਨ ਕਾਰਨ ਦੁਨੀਆ ਦੇ ਕਈ ਦੇਸ਼ ਅਲਰਟ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਭਾਰਤ ਓਮਿਕਰੋਨ ਦੇ ਮਾਮਲਿਆਂ ਅਤੇ ਇਸ ਦੇ ਖ਼ਤਰੇ ਨੂੰ ਦੇਖਦੇ ਹੋਏ ਕਈ ਅਹਿਮ ਫੈਸਲੇ ਵੀ ਲੈ ਰਿਹਾ ਹੈ। ਦੱਸ ਦੇਈਏ ਕਿ ਭਾਰਤ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਲਈ DGCA ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਯਾਤਰੀਆਂ ਨੂੰ 14 ਦਿਨਾਂ ਤੱਕ ਆਪਣਾ ਸੈਲਫ-ਡਿਕਲਾਰੇਸ਼ਨ ਦੇਣਾ ਹੋਵੇਗਾ।


ਆਓ ਜਾਣਦੇ ਹਾਂ DGCA ਦੇ ਨਵੇਂ ਦਿਸ਼ਾ-ਨਿਰਦੇਸ਼ ਬਾਰੇ


1- ਯਾਤਰੀਆਂ ਨੂੰ ਏਅਰ ਸੁਵਿਧਾ ਪੋਰਟਲ 'ਤੇ 14 ਦਿਨਾਂ ਦਾ ਆਪਣਾ ਸੈਲਫ-ਡਿਕਲਾਰੇਸ਼ਨ ਦੇਣਾ ਹੋਵੇਗਾ। ਯਾਨੀ ਕਿ ਯਾਤਰੀ ਕਿੱਥੇ-ਕਿੱਥੇ ਯਾਤਰਾ ਕਰਕੇ ਭਾਰਤ ਆ ਰਿਹਾ ਹੈ।


2- ਕਾਨਟ੍ਰੇਕਟ ਟਰੇਸਿੰਗ ਲਈ ਯਾਤਰੀ ਨੂੰ ਪੂਰੀ ਜਾਣਕਾਰੀ ਦੇਣੀ ਹੋਵੇਗੀ।


3- ਹਵਾਈ ਅੱਡੇ 'ਤੇ RTPCR ਦੀ ਵੱਖਰੀ ਸਹੂਲਤ ਹੋਣੀ ਚਾਹੀਦੀ ਹੈ ਜਿੱਥੇ ਯਾਤਰੀਆਂ ਦੀ ਜਾਂਚ ਕੀਤੀ ਜਾ ਸਕੇ।


4- ਖਾਸ ਧਿਆਨ ਰੱਖਣਾ ਹੋਵੇਗਾ ਕਿ ਕੋਵਿਡ ਪ੍ਰੋਟੋਕੋਲ ਦਾ ਸਹੀ ਢੰਗ ਨਾਲ ਪਾਲਣ ਕੀਤਾ ਜਾਵੇ।


ਦੱਸ ਦੇਈਏ ਕਿ ਦੱਖਣੀ ਅਫਰੀਕਾ ਵਿੱਚ ਮਿਲੇ ਕੋਰੋਨਾ ਦੇ ਇੱਕ ਨਵੇਂ ਵੇਰੀਐਂਟ ਓਮੀਕਰੋਨ ਨੇ ਦੁਨੀਆ ਭਰ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਸਾਰੇ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕਾ ਨੇ ਕੋਵਿਡ -19 ਦੇ ਰੂਪਾਂ ਕਾਰਨ ਸੋਮਵਾਰ ਤੋਂ ਦੱਖਣੀ ਅਫਰੀਕਾ ਅਤੇ ਸੱਤ ਹੋਰ ਅਫਰੀਕੀ ਦੇਸ਼ਾਂ ਦੇ ਗੈਰ-ਅਮਰੀਕੀ ਨਾਗਰਿਕਾਂ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ।


ਅਮਰੀਕਾ ਨੇ ਲਗਾਈ ਯਾਤਰਾ ਪਾਬੰਦੀ, ਸੋਮਵਾਰ ਤੋਂ ਲਾਗੂ ਹੋਵੇਗੀ


ਵ੍ਹਾਈਟ ਹਾਊਸ ਨੇ ਕਿਹਾ ਕਿ ਸੋਮਵਾਰ ਤੋਂ ਅਮਰੀਕਾ ਦੱਖਣੀ ਅਫਰੀਕਾ ਅਤੇ ਖੇਤਰ ਦੇ ਸੱਤ ਹੋਰ ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲਗਾ ਦੇਵੇਗਾ। ਵ੍ਹਾਈਟ ਹਾਊਸ ਨੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਪਰ ਕਿਹਾ ਕਿ ਇਹ ਪਾਬੰਦੀਆਂ ਅਮਰੀਕੀ ਨਾਗਰਿਕਾਂ ਜਾਂ ਇਨ੍ਹਾਂ ਦੇਸ਼ਾਂ ਤੋਂ ਵਾਪਸ ਆਉਣ ਵਾਲੇ ਸਥਾਈ ਨਿਵਾਸੀਆਂ 'ਤੇ ਲਾਗੂ ਨਹੀਂ ਹੋਣਗੀਆਂ, ਇਨ੍ਹਾਂ ਨੂੰ ਆਪਣੀ ਯਾਤਰਾ ਤੋਂ ਪਹਿਲਾਂ ਨੈਗਟਿਵ ਟੈਸਟ ਰਿਪੋਰਟ ਦਿਖਾਉਣ ਦੀ ਲੋੜ ਹੋਵੇਗੀ।


ਇਨ੍ਹਾਂ ਦੇਸ਼ਾਂ ਨੇ ਵੀ ਲਗਾਈ ਪਾਬੰਦੀ


ਕੋਰੋਨਾ ਦੇ ਨਵੇਂ ਰੂਪ ਨੇ ਪੂਰੀ ਦੁਨੀਆ ਨੂੰ ਫਿਰ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਹੁਣ ਤੱਕ ਸਾਰੇ ਦੇਸ਼ਾਂ ਨੇ ਦੱਖਣੀ ਅਫਰੀਕਾ 'ਤੇ ਪਾਬੰਦੀਆਂ ਲਗਾਈਆਂ ਹਨ। ਅਜਿਹੇ ਦੇਸ਼ਾਂ ਵਿੱਚ ਇਟਲੀ, ਆਸਟਰੀਆ, ਫਰਾਂਸ, ਜਾਪਾਨ, ਯੂਨਾਈਟਿਡ ਕਿੰਗਡਮ, ਸਿੰਗਾਪੁਰ, ਨੀਦਰਲੈਂਡ, ਮਾਲਟਾ, ਮਲੇਸ਼ੀਆ, ਮੋਰੋਕੋ, ਫਿਲੀਪੀਨਜ਼, ਦੁਬਈ, ਜਾਰਡਨ, ਅਮਰੀਕਾ, ਕੈਨੇਡਾ ਅਤੇ ਤੁਰਕੀ ਸ਼ਾਮਲ ਹਨ।



ਇਹ ਵੀ ਪੜ੍ਹੋ: Black Coffee Benefits: ਭਾਰ ਘਟਾਉਣ ਦੀ ਗੱਲ ਹੋਵੇ ਜਾਂ ਤਣਾਅ, ਬਲੈਕ ਕੌਫੀ ਇਨ੍ਹਾਂ ਕਰਨਾਂ ਕਰਕੇ ਹੈ ਫਾਇਦੇਮੰਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904