12 Rajya Sabha MPs Suspended: ਸੰਸਦ ਦੇ ਮੌਜੂਦਾ ਸਰਦ ਰੁੱਤ ਇਜਲਾਸ ਤੋਂ ਵਿਰੋਧੀ ਧਿਰਾਂ ਦੇ 12 ਸਾਂਸਦਾਂ ਨੂੰ ਸਸਪੈਂਡ ਕਰ ਦਿੱਤਾ ਹੈ। ਜਿਨ੍ਹਾਂ ਮੈਂਬਰਾਂ ਨੂੰ ਸਸਪੈਂਡ ਕੀਤਾ ਗਿਆ ਉਨ੍ਹਾਂ ਵਿੱਚ ਮਾਰਕਸਵਾਦੀ ਕਮਯੂਨਿਸਟ ਪਾਰਟੀ (ਮਾਕਪਾ) ਦੇ ਇਲਾਮਾਰਮ ਕਰੀਮ, ਕਾਂਗਰਸ ਦੀ ਫੁੱਲਾਂ ਦੇਵੀ ਨੇਤਾਮ, ਸ਼ਾਇਆ ਵਰਮਾ, ਰਿਪੁਨ ਬੋਰਾ, ਰਾਜਮਨੀ ਪਟੇਲ, ਸੈਦ ਨਾਸਿਰ ਹੁਸੈਨ, ਅਖਿਲੇਸ਼ ਪ੍ਰਤਾਪ ਸਿੰਘ, ਤ੍ਰਿਣਾਮੂਲ ਕਾਂਗਰਸ ਦੀ ਡੋਲਾ ਸੇਨ ਅਤੇ ਸ਼ਾਂਤਾ ਛੇਤਰੀ, ਸ਼ਿਵ ਸੈਨਾ ਦੀ ਪ੍ਰਿੰਯਕਾ ਚਤੁਰਵੇਦੀ ਅਤੇ ਅਨਿਲ ਦੇਸਾਈ ਭਾਰਤੀ ਕਮਯੂਨਿਸਟ ਪਾਰਟੀ ਦੇ ਵਿਨਯਾ ਵਿਸਵਮ ਸ਼ਾਮਲ ਹਨ।
ਇਨ੍ਹਾਂ ਸਾਂਸਦਾਂ ਨੂੰ ਪਿਛਲੇ ਮੌਨਸੂਨ ਸੈਸ਼ਨ ਦੌਰਾਨ ਹੋਏ ਹੰਗਾਮੇ ਦੇ ਚਲਦੇ ਸਸਪੈਂਡ ਕੀਤਾ ਗਿਆ ਹੈ। ਰਾਜ ਸਭਾ ਦੇ ਉਪ ਚੇਅਰਮੈਨ ਹਰਿਵੰਸ਼ ਦੀ ਇਜਾਜ਼ਤ ਨਾਲ ਮੰਤਰੀ ਪ੍ਰਲਹਾਦ ਜੋਸ਼ੀ ਨੇ ਇਸ ਸਿਲਸਿਲੇ ਵਿੱਚ ਇੱਕ ਪ੍ਰਸਤਾਵ ਰੱਖਿਆ ਜਿਸ ਨੂੰ ਵਿਰੋਧੀ ਧਿਰਾਂ ਨੇ ਹੰਗਾਮੇ ਵਿਚਾਲੇ ਸਦਨ ਦੇ ਵਿੱਚ ਮਨਜ਼ੂਰੀ ਦੇ ਦਿੱਤੀ ਗਈ।
ਰਾਜਸਭਾ ਤੋਂ ਸਸਪੈਂਡ ਕੀਤੇ ਜਾਣ 'ਤੇ ਸ਼ਿਵ ਸੈਨਾ ਦੀ ਸਾਂਸਦ ਪ੍ਰਿੰਯਕਾ ਚਤੁਰਵੇਦੀ ਨੇ ਕਿਹਾ ਕਿ ਸਾਡਾ ਪੱਖ ਜਾਣੇ ਬਿਨ੍ਹਾਂ ਇਹ ਕਾਰਵਾਈ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁੱਟੇਜ ਦੇਖੀ ਜਾਵੇ ਤਾਂ ਇਹ ਪਤਾ ਲੱਗ ਜਾਏਗਾ ਪੁਰਸ਼ ਮਹਿਲਾ ਸਾਂਸ਼ਦਾਂ ਨਾਲ ਕੁੱਟ ਮਾਰ ਕਰ ਰਹੇ ਹਨ।ਇੱਕ ਪਾਸੇ ਇਹ ਸਭ ਅਤੇ ਦੂਜੇ ਪਾਸੇ ਇਹ ਫੈਸਲਾ। ਇਹ ਕਿਸ ਤਰ੍ਹਾਂ ਦੀ ਗੈਰ-ਸੰਸਦੀ ਵਿਵਹਾਰ ਹੈ?
ਇਸ ਦੇ ਨਾਲ ਹੀ ਕਾਂਗਰਸ ਦੀ ਸਾਂਸਦ ਸ਼ਾਇਆ ਵਰਮਾ ਨੇ ਕਿਹਾ ਕਿ ਇਹ ਸਸਪੈਂਡ ਬੇਇਨਸਾਫੀ ਹੈ। ਹੋਰ ਪਾਰਟੀਆਂ ਦੇ ਮੈਂਬਰਾਂ ਨੇ ਵੀ ਹੰਗਾਮਾ ਕੀਤਾ ਸੀ, ਪਰ ਚੇਅਰਮੈਨ ਨੇ ਮੈਂਨੂੰ ਸਸਪੈਂਡ ਕਰ ਦਿੱਤਾ।ਪ੍ਰਧਾਨ ਮੰਤਰੀ ਮੋਦੀ ਜਿਦਾਂ ਚਾਹੁੰਦੇ ਹਨ ਉਸੇ ਤਰ੍ਹਾਂ ਹੋ ਰਿਹਾ ਹੈ, ਕਿਉਂਕਿ ਉਹਨਾਂ ਕੋਲ ਭਾਰੀ ਬਹੁਮਤ ਹੈ।
ਕਾਂਗਰਸੀ ਸਾਂਸਦ ਰਿਪੁਨ ਬੋਰਾ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਗੈਰ-ਜਮਹੂਰੀ ਹੈ; ਲੋਕਤੰਤਰ ਅਤੇ ਸੰਵਿਧਾਨ ਦਾ ਕਤਲ ਹੋ ਰਿਹਾ ਹੈ। ਸਾਨੂੰ ਸੁਣਵਾਈ ਦਾ ਮੌਕਾ ਨਹੀਂ ਦਿੱਤਾ ਗਿਆ। ਇਹ ਇੱਕ ਤਰਫਾ, ਪੱਖਪਾਤੀ, ਬਦਲਾਖੋਰੀ ਵਾਲਾ ਫੈਸਲਾ ਹੈ। ਵਿਰੋਧੀ ਪਾਰਟੀਆਂ ਨਾਲ ਸਲਾਹ ਨਹੀਂ ਕੀਤੀ ਗਈ।
ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ 'ਚ ਹੰਗਾਮੇ ਦੌਰਾਨ ਧੱਕਾ-ਮੁੱਕੀ ਕਰਨ ਅਤੇ ਸਦਨ ਦੀ ਮਰਿਆਦਾ ਦੀ ਕਥਿਤ ਤੌਰ 'ਤੇ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਅੱਜ ਇਨ੍ਹਾਂ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਹ 23 ਦਸੰਬਰ ਤੱਕ ਦਾ ਪ੍ਰਸਤਾਵ ਹੈ।
ਰਾਜ ਸਭਾ ਤੋਂ 12 ਸੰਸਦ ਮੈਂਬਰਾਂ ਦੀ ਮੁਅੱਤਲੀ 'ਤੇ ਭਾਜਪਾ ਦੇ ਸੰਸਦ ਮੈਂਬਰ ਸੁਸ਼ੀਲ ਮੋਦੀ ਨੇ ਕਿਹਾ ਕਿ ਪਿਛਲੇ ਸੈਸ਼ਨ ਦੇ ਆਖਰੀ ਦਿਨ ਵਿਰੋਧੀ ਧਿਰ ਨੇ ਜਿਸ ਤਰ੍ਹਾਂ ਹੰਗਾਮਾ ਕੀਤਾ, ਮੈਂ ਆਪਣੇ ਸੰਸਦੀ ਜੀਵਨ 'ਚ ਅਜਿਹਾ ਅਰਾਜਕਤਾ ਨਹੀਂ ਦੇਖਿਆ। ਇਹ ਇੱਕ ਸਵਾਗਤਯੋਗ ਕਦਮ ਹੈ ਅਤੇ ਇੱਕ ਸੰਦੇਸ਼ ਉਨ੍ਹਾਂ ਲੋਕਾਂ ਤੱਕ ਜਾਣਾ ਚਾਹੀਦਾ ਹੈ ਜੋ ਨਿਯਮਾਂ ਅਤੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ।