ਹਬੀਬੁੱਲਾ ਨੇ ਮੋਦੀ ਤੋਂ ਮੰਗਿਆ ਆਪਣਾ ਕਬੂਤਰ ਵਾਪਸ

ਏਬੀਪੀ ਸਾਂਝਾ Updated at: 29 May 2020 04:14 PM (IST)

ਪਾਕਿਸਤਾਨ 'ਚ ਰਹਿਣ ਵਾਲਾ ਹਬੀਬੁੱਲਾ ਦਾ ਦਾਅਵਾ ਹੈ ਕਿ ਉਸ ਦਾ ਕਬੂਤਰ ਭਾਰਤ ਚਲਾ ਗਿਆ। ਜਿਸਨੂੰ ਭਾਰਤ ਵਿੱਚ ਗ੍ਰਿਫਤਾਰ ਕੀਤਾ ਗਿਆ। ਹੁਣ ਉਸਨੇ ਪੀਐਮ ਮੋਦੀ ਨੂੰ ਆਪਣਾ ਕਬੂਤਰ ਵਾਪਸ ਕਰਨ ਦੀ ਬੇਨਤੀ ਕੀਤੀ ਹੈ।

NEXT PREV
ਇਸਲਾਮਾਬਾਦ: ਅਸੀਂ ਅਕਸਰ ਭਾਰਤ (India) ਤੇ ਪਾਕਿਸਤਾਨ (Pakistan) ਦਰਮਿਆਨ ਜਾਸੂਸੀ ਦੀਆਂ ਕਹਾਣੀਆਂ ਸੁਣੀਆਂ ਹਨ, ਪਰ ਅੱਜ ਕੱਲ੍ਹ ਕਬੂਤਰ ਦੀ ਜਾਸੂਸੀ ਦਾ ਮਾਮਲਾ ਚਰਚਾ ‘ਚ ਬਣਿਆ ਹੋਇਆ ਹੈ। ਦਰਅਸਲ ਇੱਕ ਕਬੂਤਰ (Spy pigeon) ਪਾਕਿਸਤਾਨ ਤੋਂ ਭਾਰਤ ਆ ਗਿਆ ਸੀ। Fਸ ‘ਤੇ ਇਲਜ਼ਾਮ ਲਗਾਇਆ ਗਿਆ ਕਿ ਇਹ ਕਬੂਤਰ ਭਾਰਤ ਵਿੱਚ ਜਾਸੂਸੀ ਲਈ ਭੇਜਿਆ ਗਿਆ ਸੀ।

ਹਾਲ ਹੀ ‘ਚ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਪਿੰਡ ਮਨਾਯਰੀ ਦੇ ਘਰ ਕਬੂਤਰ ਮਿਲਿਆ ਸੀ। ਜਦੋਂ ਘਰ ਵਿੱਚ ਰਹਿਣ ਵਾਲੀ ਔਰਤ ਨੇ ਵੇਖਿਆ ਤਾਂ ਉਸ ਨੂੰ ਕਬੂਤਰ ਦੇ ਪੈਰਾਂ ਵਿੱਚ ਇੱਕ ਅੰਗੂਠੀ ਬੰਨ੍ਹੀ ਮਿਲੀ ਜਿਸ ‘ਤੇ ਇੱਕ ਕੋਡ ਲਿਖਿਆ ਹੋਇਆ ਸੀ। ਕਬੂਤਰ ਨੂੰ ਫੜਨ ਤੋਂ ਬਾਅਦ ਸਥਾਨਕ ਅਧਿਕਾਰੀ ਹਰਕਤ ਵਿੱਚ ਆ ਗਏ।

ਮਾਮਲਾ ਵਧਇਆ ਤਾਂ ਪਤਾ ਲੱਗਿਆ ਕਿ ਇਹ ਕਬੂਤਰ ਸਰਹੱਦੀ ਪਿੰਡ ਬਾਗੀ-ਸ਼ਕਰਗੜ੍ਹ ਦੇ ਰਹਿਣ ਵਾਲੇ ਹਬੀਬੁੱਲਾ ਦਾ ਹੈ। ਹਬੀਬੁੱਲਾ ਨੇ ਦੱਸਿਆ ਕਿ ਕਬੂਤਰ ਦੀ ਜੋੜਾ ਤੇ ਜੋੜੇ ਦਾ ਕਬੂਤਰ ਸਰਹੱਦ ਪਾਰੋਂ ਉੱਡ ਗਿਆ।


ਇਹ ਮੇਰਾ ਕਬੂਤਰ ਅਤੇ ਪਾਲਤੂ ਕਬੂਤਰ ਹੈ। ਇਹ ਅੱਤਵਾਦੀ ਤੇ ਜਾਸੂਸ ਨਹੀਂ ਹੋ ਸਕਦਾ।- ਹਬੀਬੁੱਲਾ, ਪਾਕਿਸਤਾਨੀ ਨਾਗਰਿਕ


ਉਧਰ, ਹਬੀਬੁੱਲਾ ਨੇ ਪੀਐਮ ਮੋਦੀ ਨੂੰ ਸੋਸ਼ਲ ਮੀਡੀਆ ਰਾਹੀਂ ਕਬੂਤਰ ਵਾਪਸ ਕਰਨ ਦੀ ਬੇਨਤੀ ਕੀਤੀ।


ਮੋਦੀ ਸਰ, ਕਿਰਪਾ ਕਰਕੇ ਮੇਰਾ ਕਬੂਤਰ ਵਾਪਸ ਕਰ ਦਿਓ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਉਹ ਮੇਰੇ ਪਰਿਵਾਰ ਦਾ ਇੱਕ ਮੈਂਬਰ ਹੈ। ਇਹ ਮੇਰੀ ਜ਼ਿੰਦਗੀ ਹੈ। ਮੈਨੂੰ ਇਸ ਨਾਲ ਬਹੁਤ ਪਿਆਰ ਹੈ।- ਹਬੀਬੁੱਲਾ, ਪਾਕਿਸਤਾਨੀ ਨਾਗਰਿਕ


ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੋਈ ਕਬੂਤਰ ਪਾਕਿਸਤਾਨ ਤੋਂ ਭਾਰਤ ਦੀ ਸਰਹੱਦ ਵਿਚ ਆਇਆ ਹੋਵੇ। ਇਸ ਤੋਂ ਪਹਿਲਾਂ ਮਈ 2015 ਵਿਚ ਵੀ ਇੱਕ ਕਬੂਤਰ ਫੜਿਆ ਗਿਆ ਸੀ। ਇਸ ਤੋਂ ਇਲਾਵਾ ਅਕਤੂਬਰ 2016 ‘ਚ ਇਕ ਕਬੂਤਰ ਫੜਿਆ ਗਿਆ ਸੀ, ਜਿਸ ਦੇ ਨਾਲ ਭਾਰਤੀ ਪ੍ਰਧਾਨ ਮੰਤਰੀ ਲਈ ਧਮਕੀ ਭਰੀਆ ਨੋਟ ਵੀ ਮਿਲਿਆ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

- - - - - - - - - Advertisement - - - - - - - - -

© Copyright@2025.ABP Network Private Limited. All rights reserved.