ਸਾਵਧਾਨ! 31 ਮਾਰਚ ਤੱਕ ਕਰ ਲਓ ਇਹ ਕੰਮ, ਨਹੀਂ ਤਾਂ ਠੁੱਕੇਗਾ 10 ਹਜ਼ਾਰ ਰੁਪਏ ਜੁਰਮਾਨਾ
ਏਬੀਪੀ ਸਾਂਝਾ | 02 Mar 2020 04:19 PM (IST)
ਜਿਨ੍ਹਾਂ ਲੋਕਾਂ ਨੇ ਆਪਣਾ ਆਧਾਰ ਕਾਰਡ, ਪੈਨ ਕਾਰਡ ਨਾਲ ਲਿੰਕ ਨਹੀਂ ਕਰਵਾਇਆ, ਉਹ ਜਲਦ ਹੀ ਕਰਵਾ ਲੈਣ, ਕਿਉਂਕਿ 31 ਮਾਰਚ ਤੱਕ ਅਜਿਹਾ ਨਾ ਕਰਨ 'ਤੇ ਲੋਕਾਂ ਦੇ ਪੈਨ ਕਾਰਡ ਬੇਕਾਰ ਹੋ ਜਾਣਗੇ। ਬਿਨ੍ਹਾਂ ਲਿੰਕ ਕਰਾਏ ਪੈਨ ਕਾਰਡ ਵਰਤਣ 'ਤੇ ਤੁਹਾਨੂੰ 10,000 ਰੁਪਏ ਜੁਰਮਾਨਾ ਲੱਗ ਸਕਦਾ ਹੈ।
ਨਵੀਂ ਦਿੱਲੀ: ਜਿਨ੍ਹਾਂ ਲੋਕਾਂ ਨੇ ਆਪਣਾ ਆਧਾਰ ਕਾਰਡ, ਪੈਨ ਕਾਰਡ ਨਾਲ ਲਿੰਕ ਨਹੀਂ ਕਰਵਾਇਆ, ਉਹ ਜਲਦ ਹੀ ਕਰਵਾ ਲੈਣ, ਕਿਉਂਕਿ 31 ਮਾਰਚ ਤੱਕ ਅਜਿਹਾ ਨਾ ਕਰਨ 'ਤੇ ਲੋਕਾਂ ਦੇ ਪੈਨ ਕਾਰਡ ਬੇਕਾਰ ਹੋ ਜਾਣਗੇ। ਬਿਨ੍ਹਾਂ ਲਿੰਕ ਕਰਾਏ ਪੈਨ ਕਾਰਡ ਵਰਤਣ 'ਤੇ ਤੁਹਾਨੂੰ 10,000 ਰੁਪਏ ਜੁਰਮਾਨਾ ਲੱਗ ਸਕਦਾ ਹੈ। ਇਨਕਮ ਟੈਕਸ ਵਿਭਾਗ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਸਾਰੇ ਅਨਲਿੰਕ ਪੈਨ ਕਾਰਡ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ। ਹੁਣ ਵਿਭਾਗ ਨੇ ਨਵੀਂ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਅਜਿਹੇ ਪੈਨ ਕਾਰਡ ਧਾਰਕਾਂ ਨੂੰ ਪੈਨ ਪੇਸ਼ ਨਾ ਕਰਨ 'ਤੇ ਆਮਦਨ ਟੈਕਸ ਐਕਟ ਤਹਿਤ ਨਤੀਜੇ ਭੁਗਤਣੇ ਪੈਣਗੇ। ਦੋ ਪੈਨ ਕਾਰਡ ਹੋਣ 'ਤੇ ਵੀ ਇਸ ਐਕਟ ਦੀ ਧਾਰਾ 272ਬੀ ਤਹਿਤ ਵਿਅਕਤੀ 'ਤੇ 10,000 ਰੁਪਏ ਤੋਂ ਵੱਧ ਪੈਨਲਟੀ ਲਾਈ ਜਾ ਸਕਦੀ ਹੈ ਕਿਉਂਕਿ ਦੋ ਪੈਨ ਕਾਰਡ ਰੱਖਣਾ ਗੈਰ-ਕਨੂੰਨੀ ਹੈ।