ਅੰਬਾਲਾ: ਪਾਸਪੋਰਟ ਬਣਵਾਉਣ ਲਈ ਚੰਡੀਗੜ੍ਹ 'ਚ ਅੰਬਾਲਾ ਦੀਆਂ ਦੋ ਸੱਕੀਆਂ ਭੈਣਾਂ ਨਾਲ ਜੁੜਿਆ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਪਾਸਪੋਰਟ ਦਫਤਰ 'ਚ ਅੰਬਾਲਾ ਦੀਆਂ ਦੋ ਸੱਕੀਆਂ ਭੈਣਾਂ ਦਾ ਚਿਹਰਾ ਵੇਖ ਕੇ ਪਾਸਪੋਰਟ ਬਣਾਉਣ ਤੋਂ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭੈਣਾਂ ਕੋਲ ਸਾਰੇ ਦਸਤਾਵੇਜ਼ ਸਨ, ਪਰ ਪਾਸਪੋਰਟ ਦਫਤਰ 'ਚ ਉਨ੍ਹਾਂ ਦੇ ਦਸਤਾਵੇਜ਼ ਵੇਖੇ ਬਗੈਰ ਹੀ ਉਨ੍ਹਾਂ ਨੂੰ ਨੇਪਾਲੀ ਕਹਿ ਦਿੱਤਾ ਗਿਆ।

ਅਸਲ 'ਚ ਭਾਰਤ 'ਚ ਜੰਮੀਆਂ ਅੰਬਾਲਾ ਦੀ ਦੋ ਭੈਣਾਂ ਚੰਡੀਗੜ੍ਹ 'ਚ ਆਪਣਾ ਪਾਸਪੋਰਟ ਬਣਵਾਉਣ ਆਈਆਂ। ਇਸ ਤੋਂ ਬਾਅਦ ਦਫਤਰ 'ਚ ਬੈਠੇ ਅਧਿਕਾਰੀਆਂ ਨੇ ਬਗੈਰ ਉਨ੍ਹਾਂ ਦੇ ਦਸਤਾਵੇਜ਼ ਵੇਖੇ ਆਪਣੀ ਹੀ ਟਿੱਪਣੀ ਕਰ ਦਿੱਤੀ ਜਿਸ ਨੂੰ ਸੁਣ ਕੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਤਕ ਹੈਰਾਨ ਹੋ ਗਏ।

ਸੰਤੋਸ਼ ਤੇ ਉਸ ਦੀ ਭੈਣ ਦੇ ਪਾਸਪੋਰਟ ਐਪਲੀਕੇਸ਼ਨ ਫਾਰਮ 'ਤੇ ਟਿੱਪਣੀ ਕੀਤੀ ਕਿ ਅਪੀਲਕਰਤਾ ਨੇਪਾਲੀ ਲੱਗਦੀ ਹੈ ਤੇ ਪਾਸਪੋਰਟ ਬਣਾਉਣ ਤੋਂ ਮਨਾ ਕਰ ਦਿੱਤਾ। ਜਦਕਿ ਉਨ੍ਹਾਂ ਕੋਲ ਅਧਾਰ ਕਾਰਡ ਤੋਂ ਲੈ ਯੂਨੀਵਰਸੀਟੀ ਤਕ ਦੀਆਂ ਡਿਗਰੀਆਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਅੰਬਾਲਾ ਦੇ ਡਿਪਟੀ ਕਮੀਸ਼ਨਰ ਵੱਲੋਂ ਇਸ ਮਾਮਲੇ 'ਚ ਖੁਦ ਦਖਲ ਦਿੱਤੀ ਗਈ।

ਅੰਬਾਲਾ ਦੇ ਡਿਪਟੀ ਕਮਿਸ਼ਨਰ ਨੇ ਦਫਤਰ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਭਵਿੱਖ 'ਚ ਅਜਿਹਾ ਮਾਮਲਾ ਸਾਹਮਣੇ ਨਹੀਂ ਆਉਣਾ ਚਾਹੀਦਾ ਤੇ ਦੋਵਾਂ ਭੈਣਾਂ ਨੂੰ ਫੇਰ ਤੋਂ ਦਫਤਰ ਭੇਜਿਆ ਗਿਆ ਜਿੱਥੇ ਉਨ੍ਹਾਂ ਦੇ ਪਾਸਪੋਰਟ ਬਣਨ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ।