ਨਵੀਂ ਦਿੱਲੀ: ਇੰਟਰਨੈਸ਼ਨਲ ਮਾਰਕਿਟ ‘ਚ ਕੀਮਤਾਂ ‘ਚ ਤੇਜ਼ੀ ਦੇ ਚੱਲਦੇ ਜਹਾਜ਼ ਈਂਧਨ (ਏਟੀਐਫ) ਦੀਆਂ ਕੀਮਤਾਂ ‘ਚ ਬੁੱਧਵਾਰ ਨੂੰ 2.6 ਫੀਸਦ ਤਕ ਦਾ ਵਾਧਾ ਕੀਤਾ ਗਿਆ। ਇਸ ਦੇ ਨਾਲ ਹੀ ਬਗੈਰ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਵੀ 19 ਰੁਪਏ ਮਹਿੰਗਾ ਹੋ ਗਿਆ।


ਤੇਲ ਮਾਰਕਿਟੰਗ ਕੰਪਨੀਆਂ ਨੇ ਬਗੈਰ ਸਬਸਿਡੀ ਵਾਲੇ 14.2 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵੀ 695 ਰੁਪਏ ਤੋਂ ਵਧਾ ਕੇ 714 ਰੁਪਏ ਕਰ ਦਿੱਤੀ ਹੈ। ਇਹ ਲਗਾਤਾਰ 5ਵਾਂ ਮਹੀਨਾ ਹੈ ਜਦੋਂ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ। ਰਸੋਈ ਗੈਸ ਦੀ ਕੀਮਤ 2019 ਤੋਂ ਵਧਾਈ ਜਾ ਰਹੀ ਹੈ। ਪਿਛਲੇ ਪੰਜ ਮਹੀਨਿਆਂ 'ਚ ਬਗੈਰ ਸਬਸਿਡੀ ਵਾਲਾ ਰਸੋਈ ਗੈਸ 139.50 ਰੁਪਏ ਪ੍ਰਤੀ ਸਿਲੰਡਰ ਤਕ ਮਹਿੰਗਾ ਹੋਇਆ ਹੈ।

ਅੰਤਰਾਸ਼ਟਰੀ ਬਾਜ਼ਾਰ 'ਚ ਕੀਮਤਾਂ 'ਚ ਤੇਜ਼ੀ ਕਰਕੇ ਲਗਾਤਾਰ ਦੂਜੇ ਮਹੀਨੇ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇੱਕ ਦਸੰਬਰ ਨੂੰ ਏਟੀਐਫ ਦੀ ਕੀਮਤਾਂ 'ਚ ਮਾਮੂਲੀ 13.88 ਰੁਪਏ ਪ੍ਰਤੀ ਕਿਲੋਲੀਟਰ ਦਾ ਵਾਧਾ ਕੀਤਾ ਗਿਆ ਸੀ। ਇਸ ਵਾਧੇ ਦਾ ਭਾਰ ਪਹਿਲਾਂ ਪੈਸੇ ਦੀ ਕਿੱਲਤ ਦਾ ਸਾਹਮਣਾ ਕਰ ਰਹੀਆਂ ਏਅਰ ਲਾਈਨ ਕੰਪਨੀਆਂ 'ਤੇ ਪਵੇਗਾ।