ਨਵੀਂ ਦਿੱਲੀ: ਪਿਆਰ ਇੱਕ ਅਜਿਹਾ ਅਹਿਸਾਸ ਹੈ ਜਿਸ ਦੇ ਹੋਣ ਲਈ ਕਿਸੇ ਉਮਰ ਦੀ ਸੀਮਾ ਤੈਅ ਨਹੀਂ। ਇਹ ਅਹਿਸਾਸ ਕਿਸੇ ਨੂੰ ਵੀ ਫੇਰ ਭਾਵੇਂ ਉਹ ਬੁੱਢਾ ਹੈ ਜਾਂ ਜਵਾਨ ਕਿਸੇ ਨੂੰ ਵੀ ਹੋ ਸਕਦਾ ਹੈ। ਅਜਿਹਾ ਹੀ ਹੋਇਆ ਹੈ ਕੇਰਲ ਦੇ ਬਿਰਧ ਆਸ਼ਰਮ ‘ਚ ਰਹਿਣ ਵਾਲੇ ਇੱਕ 60 ਸਾਲਾ ਜੋੜੇ ਨਾਲ ਜਿਨ੍ਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋਇਆ ਤੇ ਉਨ੍ਹਾਂ ਨੇ ਵਿਆਹ ਵੀ ਕਰਵਾ ਲਿਆ।
ਅਸਲ ‘ਚ ਲਕਸ਼ਮੀ ਅਮੱਲ 65 ਸਾਲਾ ਵਿਧਵਾ ਸੀ ਤੇ 67 ਸਾਲਾ ਕੋਚਾਨਿਅਨ ਮੇਨਨ ਦੋਵਾਂ ਨੂੰ ਬਿਰਧਾ ਆਸ਼ਰਮ ‘ਚ ਇੱਕ ਦੂਜੇ ਨਾਲ ਪਿਆਰ ਹੋ ਗਿਆ। ਉਂਝ ਇਹ ਜੋੜਾ ਇੱਕ-ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਮੇਨਨ, ਲਕਸ਼ਮੀ ਦੇ ਪਤੀ ਦੇ ਸਹਾਇਕ ਸੀ ਤੇ ਉਨ੍ਹਾਂ ਨੇ ਆਪਣੇ ਅੰਤਮ ਦਿਨਾਂ ‘ਚ ਆਪਣੀ ਪਤਨੀ ਲਕਸ਼ਮੀ ਦਾ ਖਿਆਲ ਰੱਖਣ ਲਈ ਮੇਨਨ ਨੂੰ ਕਿਹਾ।
ਲਕਸ਼ਮੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਬਿਰਧ ਆਸ਼ਰਮ ‘ਚ ਸ਼ਿਫਟ ਹੋ ਗਈ। ਉਧਰ ਕੋਚਾਨਿਅਨ ਮੇਨਨ ਵੀ ਆਪਣੇ ਪਰਿਵਾਰ ਵੱਲੋਂ ਤਿਆਗੇ ਜਾਣ ਤੋਂ ਬਾਅਦ ਇੱਥੇ ਆ ਗਏ। ਜਿੱਥੇ ਇਨ੍ਹਾਂ ਦੀ ਫੇਰ ਤੋਂ ਮੁਲਾਕਾਤ ਹੋਈ। ਪਹਿਲਾਂ ਦੇ ਦੋਸਤਾਂ ਨੂੰ ਇੱਥੇ ਵੱਖਰੇ ਹਾਲਾਤ ਨੇ ਇਕੱਠਾ ਕਰ ਦਿੱਤਾ। ਦੋਵਾਂ ਦੀ ਪੁਰਾਣੀ ਦੋਸਤੀ ਪਿਆਰ ‘ਚ ਬਦਲੀ ਤੇ ਉਨ੍ਹਾਂ ਨੇ ਵਿਆਹ ਕਰ ਲਿਆ।
ਇਸ ਪ੍ਰੇਮ ਕਹਾਣੀ ਨੇ ਬਿਰਧ ਆਸ਼ਰਮ ਦੀ ਚਾਰ ਦੀਵਾਰੀ ‘ਚ ਹੀ ਨਹੀਂ ਸਗੋਂ ਇਸ ਤੋਂ ਬਾਹਰ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਕਰਕੇ ਸੂਬੇ ਦੇ ਖੇਤੀ ਮੰਤਰੀ ਵੀਐਸ ਸ਼ਿਵਕੁਮਾਰ ਅਮੱਲ ਤੇ ਮੇਨਨ ਦੇ ਵਿਆਹ ਦੇ ਜਸ਼ਨ ਜੋ 28 ਦਸੰਬਰ ਨੂੰ ਬਿਰਧ ਆਸ਼ਰਮ ‘ਚ ਹੋਇਆ, ‘ਚ ਸ਼ਾਮਲ ਹੋਏ।
60 ਸਾਲ ਦੀ ਉਮਰ ‘ਚ ਹੋਇਆ ਪਿਆਰ, ਵਿਆਹ ਦੇ ਜਸ਼ਨ ‘ਚ ਸ਼ਰੀਕ ਹੋਏ ਮੰਤਰੀ
ਏਬੀਪੀ ਸਾਂਝਾ
Updated at:
01 Jan 2020 01:36 PM (IST)
ਪਿਆਰ ਇੱਕ ਅਜਿਹਾ ਅਹਿਸਾਸ ਹੈ ਜਿਸ ਦੇ ਹੋਣ ਲਈ ਕਿਸੇ ਉਮਰ ਦੀ ਸੀਮਾ ਤੈਅ ਨਹੀਂ। ਇਹ ਅਹਿਸਾਸ ਕਿਸੇ ਨੂੰ ਵੀ ਫੇਰ ਭਾਵੇਂ ਉਹ ਬੁੱਢਾ ਹੈ ਜਾਂ ਜਵਾਨ ਕਿਸੇ ਨੂੰ ਵੀ ਹੋ ਸਕਦਾ ਹੈ।
- - - - - - - - - Advertisement - - - - - - - - -