ਜੀਂਦ: ਸਾਈਬਰ ਕਰਾਈਮ ਕਰਨ ਵਾਲੇ ਹੁਣ ਪੁਲਿਸ ਤੋਂ ਵੀ ਨਹੀਂ ਡਰਦੇ। ਉਹ ਪੁਲਿਸ ਅਧਿਆਕਰੀਆਂ ਦੇ ਨਾਂ 'ਤੇ ਫੇਕ ਆਈਡੀ ਬਣਾ ਕੇ ਆਪਣੇ ਮਕਸਦ ਨੂੰ ਅੰਜਾਮ ਦੇ ਰਹੇ ਹਨ। ਜੀਂਦ ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਐਸਐਸਪੀ ਦੇ ਨਾਂ 'ਤੇ ਕਿਸੇ ਵੱਲੋਂ ਫੇਸਬੁੱਕ 'ਤੇ ਫੇਕ ਅਕਾਊਂਟ ਬਣਾਇਆ ਗਿਆ।


ਜੀਂਦ ਦੇ ਡੀਆਈਜੀ ਕਮ ਐਸਐਸਪੀ ਓਮ ਪ੍ਰਕਾਸ਼ ਨਰਵਾਲ ਦੇ ਨਾਂ 'ਤੇ ਨਕਲੀ ਅਕਾਊਂਟ ਬਣਾਇਆ ਗਿਆ। ਇੰਨਾ ਹੀ ਨਹੀਂ, ਲੋਕਾਂ ਤੋਂ ਫੇਸਬੁੱਕ ਅਕਾਊਂਟ ਨਾਲ ਜੋੜ ਕੇ ਪੈਸਿਆਂ ਦੀ ਵੀ ਮੰਗ ਕੀਤੀ ਗਈ। ਐਸਐਸਪੀ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਸਤ ਦਾ ਫੋਨ ਆਇਆ ਕਿ ਉਨ੍ਹਾਂ ਦੇ ਨਾਂ 'ਤੇ ਫੇਕ ਫੇਸਬੁੱਕ ਆਈਡੀ ਬਣਾ ਕੇ ਕੋਈ ਪੈਸਿਆਂ ਦੀ ਮੰਗ ਕਰ ਰਿਹਾ ਹੈ।

ਐਸਐਸਪੀ ਦਾ ਕਹਿਣਾ ਹੈ ਕਿ ਇਸ ਬਾਰੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਫੇਕ ਆਈਡੀ ਬਣਾ ਕੇ ਕਿਸੇ ਨੇ 40 ਹਜ਼ਾਰ ਰੁਪਏ ਦੀ ਮੰਗ ਕੀਤੀ। ਓਮ ਪ੍ਰਕਾਸ਼ ਨਰਵਾਲ ਜੀਂਦ 'ਚ ਪਿਛਲੇ ਹਫਤੇ ਹੀ ਐਸਐਸਪੀ ਬਣ ਕੇ ਆਏ ਹਨ।