ਨਿਊਯਾਰਕ: ਮਾਰਟਿਨ ਤੇ ਪੌਲ ਬੈਂਕ ਆਫ਼ ਅਮਰੀਕਾ ਦੀ ਨਿਵੇਸ਼ ਬੈਂਕਿੰਗ ਸ਼ਾਖਾ ਮੇਰਿਲ ਲਿੰਚ ਲਈ ਕੰਮ ਕਰਦਾ ਸੀ। ਸਾਲ 2004 'ਚ ਦੋਵਾਂ ਦੀ ਮੁਲਾਕਾਤ ਲੰਡਨ ਸਥਿਤ ਮੇਰਿਲ ਦੇ ਦਫਤਰ 'ਚ ਹੋਈ। ਇਸ ਦੋਵਾਂ ਨੇ ਮਿਲੇ 'ਕਾਮੇਕਸ ਟੇਡਿੰਗ' ਨਾਂ ਦੀ ਸਕੀਮ ਸ਼ੂਰੂ ਕੀਤੀ। ਇਸ ਤਹਿਤ ਡਬਲ ਟੈਕਸੇਸ਼ਨ ਤੋਂ ਬਚਾਇਆ ਜਾਂਦਾ ਸੀ। ਦੋਵਾਂ ਦਾ ਖੇਡ ਸਹੀ ਟਾਈਮਿੰਗ ਤੇ ਕਾਨੂੰਨ ਦੀ ਕਮਜ਼ੋਰੀਆਂ ਦੇ ਇਸਤੇਮਾਲ 'ਤੇ ਚਲ ਰਿਹਾ ਸੀ। ਦੋਵਾਂ ਦੇ ਟੈਕਸ ਚੋਰੀ ਦੇ ਇਸ ਜਾਲ 'ਚ ਫਸ ਜਰਮਨੀ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ। ਉਨ੍ਹਾਂ ਦੇ ਖਜਾਨੇ ਨੂੰ ਕਰੀਬ 2.1 ਲੱਖ ਕਰੋੜ ਦਾ ਚੂਨਾ ਲੱਗਿਆ। ਜਰਮਨ ਤੋਂ ਬਾਅਦ ਫਰਾਂਸ ਨੂੰ 1.2 ਲੱਖ ਕਰੋੜ ਟੈਕਸ ਚੋਰੀ ਦਾ ਸ਼ਿਕਾਰ ਹੋਇਆ। ਇਨ੍ਹਾਂ ਤੋਂ ਇਲਾਵਾ ਸਪੇਨ, ਇਟਲੀ, ਬੈਲਜ਼ੀਅਮ, ਆਸਟ੍ਰੀਆ, ਨਾਰਵੇਨ ਫਿਨਲੈਂਡ ਤੇ ਪੋਲੈਂਡ ਜਿਹੇ ਦੇਸ਼ਾਂ ਨੂੰ ਟੈਕਸ ਚੋਰੀ ਦਾ ਸ਼ਿਕਾਰ ਹੋ ਭਾਰੀ ਨੁਕਸਾਨ ਚੁੱਕਣਾ ਪਿਆ। ਦੱਸ ਦਈਏ ਕਿ ਦੁਬਈ ਵਾਸੀ ਤੇ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਸੰਜੇ ਸ਼ਾਹ ਇਸ ਟੈਕਸ ਚੋਰੀ ਦੀ ਵਾਰਦਾਤ 'ਚ ਸ਼ਾਮਲ ਸੀ। ਇਸ ਨੇ ਇਸੇ ਸਕੀਮ ਤਹਿਤ ਡੈਨਮਾਰਕ ਦੇ ਸਰਕਾਰੀ ਖਜਾਨੇ ਨੂੰ ਕਰੀਬ 14 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਾਇਆ। ਉਧਰ ਸ਼ਾਹ ਨੇ ਅਜਿਹੀ ਕਿਸੇ ਵੀ ਘਟਨਾ 'ਚ ਆਪਣਾ ਹੱਥ ਹੋਣ ਤੋਂ ਸਾਫ ਇਨਕਾਰ ਕੀਤਾ ਹੈ। ਇਸ ਸਭ ਤੋਂ ਵੱਡੀ ਟੈਕਸ ਚੋਰੀ ਦੇ ਮਾਮਲੇ ਦੀ ਸੁਣਵਾਈ ਜਰਮਨੀ ਦੀ ਇੱਕ ਅਦਾਲਤ 'ਚ ਪਿਛਲੇ ਸਤੰਬਰ ਤੋਂ ਚੱਲ ਰਹੀ ਹੈ। ਇਸ ਫਰਵਰੀ ਤਕ ਚੱਲਣ ਵਾਲੀ ਇਸ ਮਾਮਲੇ ਦੀ ਸੁਣਵਾਈ 'ਚ ਸਭ ਤੋਂ ਵੱਡੀ ਚੁਣੌਤੀ ਵਕੀਲਾਂ ਲਈ ਮਾਰਟਿਨ ਤੇ ਪੌਲ ਨੂੰ ਦੋਸ਼ੀ ਸਾਬਤ ਕਰਨਾ ਹੈ।