ਨਵੀਂ ਦਿੱਲੀ: ਅੱਜ 12 ਫਰਵਰੀ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਫੇਰਬਦਲ ਨਹੀਂ ਦੇਖਣ ਨੂੰ ਨਹੀਂ ਮਿਿਲਆ। ਅੱਜ ਪੈਟਰੋਲ ਦਾ ਭਾਅ 71.94 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦਾ ਰੇਟ 64.87 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰਿਹਾ। ਸਰਕਾਰੀ ਤੇਲ ਕੰਪਨੀਆਂ ਕੀਮਤਾਂ ਦੀ ਸਮਿਖੀਆ ਕਰਨ ਤੋਂ ਬਾਅਦ ਹਰ ਰੋਜ਼ ਪੈਟਰੋਲ ਤੇ ਡੀਜ਼ਲ ਦੇ ਰੇਟ ਤੈਅ ਕਰਦੀਆਂ ਹਨ।

ਇੰਡੀਅਨ ਆਇਲ, ਭਾਰਤ ਪੈਟਰੋਲਿਅਮ ਤੇ ਹਿੰਦੁਸਤਾਨ ਪੈਟਰੋਲਿਅਮ ਰੋਜ਼ਾਨਾ 6 ਵਜੇ ਤੋਂ ਪੈਟਰੋਲ ਤੇ ਡੀਜ਼ਲ ਦੇ ਰੇਟ 'ਚ ਸੋਧ ਕਰਦੀਆਂ ਹਨ। ਵਿਦੇਸ਼ੀ ਮੁਦਰਾ ਦੀ ਦਰ ਨਾਲ ਅੰਤਰਾਸ਼ਟਰੀ ਬਜ਼ਾਰ 'ਚ ਕਰੂਡ ਦੀ ਕੀਮਤ ਕੀ ਹੈ, ਇਸ ਆਧਾਰ 'ਤੇ ਰੋਜ਼ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦਾ ਬਦਲਾਅ ਕੀਤਾ ਹੁੰਦਾ ਹੈ।

ਪ੍ਰਚੂਨ ਪੈਟਰੋਲ 'ਤੇ ਡੀਜ਼ਲ ਦੀ ਜਿੰਨੀ ਕੀਮਤ ਤੁਸੀਂ ਅਦਾ ਕਰਦੇ ਹੋ, ਉਸ 'ਚ ਤੁਸੀਂ 55.5 ਫੀਸਦ ਪੈਟਰੋਲ ਲਈ ਤੇ 47.3 ਫੀਸਦ ਡੀਜ਼ਲ ਲਈ ਟੈਕਸ ਦਿੰਦੇ ਹੋ।