ਨਵੀਂ ਦਿੱਲੀ: ਕੋਰੋਨਾਵਾਇਰਸ ਵੈਕਸੀਨ ਦਾ ਇੰਤਜ਼ਾਰ ਹੁਣ ਖ਼ਤਮ ਹੋਣ ਜਾ ਰਿਹਾ ਹੈ। ਫਾਈਜ਼ਰ/ਬਾਇਓਨਟੈਕ ਕੋਰੋਨਾਵਾਇਰਸ ਵੈਕਸੀਨ ਨੂੰ ਵੱਡੇ ਪੈਮਾਨੇ 'ਤੇ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਯੂਕੇ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਇਹ ਮਨਜ਼ੂਰੀ ਦਿੱਤੀ।

ਉੱਚ ਤਰਜੀਹ ਵਾਲੇ ਸਮੂਹਾਂ ਦੇ ਲੋਕਾਂ ਲਈ ਵੈਕਸੀਨੇਸ਼ਨ ਕੁਝ ਦਿਨਾਂ ਦੇ ਅੰਦਰ ਸ਼ੁਰੂ ਹੋ ਸਕਦੀ ਹੈ। ਯੂਕੇ ਨੇ ਪਹਿਲਾਂ ਹੀ 40m ਖੁਰਾਕਾਂ ਦਾ ਆਦੇਸ਼ ਦੇ ਦਿੱਤਾ ਹੈ ਜੋ 20m ਲੋਕਾਂ ਨੂੰ ਦੋ ਵਾਰ 'ਚ ਵੈਕਸੀਨ ਲਗਾਉਣ ਲਈ ਕਾਫ਼ੀ ਹੈ।

Chalo Delhi: ਸਰਕਾਰ ਦੇ ਤੇਵਰ ਵੇਖ ਕਿਸਾਨਾਂ ਨੂੰ ਚੜ੍ਹਿਆ ਗੁੱਸਾ! ਅੱਜ ਪੰਜਾਬ, ਹਰਿਆਣਾ ਤੇ ਯੂਪੀ ਵੱਲੋਂ ਵੱਡੀ ਗਿਣਤੀ ਹੋਰ ਕਿਸਾਨਾਂ ਕੀਤਾ ਕੂਚ

ਕੁਝ ਹੀ ਦਿਨਾਂ 'ਚ ਕਰੀਬ 10m ਖੁਰਾਕਾਂ ਜਲਦ ਹੀ ਯੂਕੇ 'ਚ ਉਪਲਬਧ ਹੋਣਗੀਆਂ। ਹਾਲਾਂਕਿ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਸਕਦੀ ਹੈ, ਪਰ ਮਾਹਰ ਕਹਿੰਦੇ ਹਨ ਕਿ ਲੋਕਾਂ ਨੂੰ ਅਜੇ ਵੀ ਚੌਕਸ ਰਹਿਣ ਦੀ ਤੇ ਕੋਰੋਨਵਾਇਰਸ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ