ਨਵੀਂ ਦਿੱਲ਼ੀ: ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਪਰ ਹੁਣ ਹੌਲੀ-ਹੌਲੀ ਇਸ ਮਹਾਮਾਰੀ ਦੀ ਗਤੀ ਘੱਟ ਰਹੀ ਹੈ। ਇਸ ਮਹਾਂਮਾਰੀ ਦੇ ਹੌਲੀ ਹੋਣ ਦਾ ਸਭ ਤੋਂ ਵੱਡਾ ਕਾਰਨ ਟੀਕਾਕਰਨ ਹੈ। ਬਹੁਤ ਸਾਰੇ ਦੇਸ਼ਾਂ ਨੇ ਕੋਰੋਨਾ ਕਾਰਨ ਯਾਤਰਾ ’ਤੇ ਪਾਬੰਦੀ ਲਗਾਈ ਸੀ, ਪਰ ਟੀਕੇ ਦੇ ਆਉਣ ਤੇ ਮਹਾਂਮਾਰੀ ਦੀ ਰਫਤਾਰ ਹੌਲੀ ਹੋਣ ਤੋਂ ਬਾਅਦ, ਦੇਸ਼ਾਂ ਨੇ ਇਹ ਪਾਬੰਦੀਆਂ ਹਟਾ ਦਿੱਤੀਆਂ ਹਨ।

 

ਪਾਸਪੋਰਟ ਨੂੰ ਕੋਰੋਨਾ ਸਰਟੀਫਿਕੇਟ ਨਾਲ ਕਰੋ ਲਿੰਕ
ਜੇ ਤੁਸੀਂ ਵੀ ਹੁਣ ਵਿਦੇਸ਼ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਆਪਣੇ ਪਾਸਪੋਰਟ ਨੂੰ ਵੈਕਸੀਨ ਸਰਟੀਫਿਕੇਟ ਨਾਲ ਲਿੰਕ ਕਰ ਲਵੋ। ਦਰਅਸਲ, ਟੀਕੇ ਦੇ ਆਉਣ ਤੋਂ ਬਾਅਦ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਬਹੁਤ ਸਾਰੀਆਂ ਸ਼ਰਤਾਂ ਤੋਂ ਬਾਅਦ ਯਾਤਰੀਆਂ/ਵਿਦੇਸ਼ੀਆਂ ਨੂੰ ਆਉਣ ਦੀ ਆਗਿਆ ਦਿੱਤੀ ਹੈ। ਅਜਿਹੇ ਸਮੇਂ, ਤੁਸੀਂ ਵੀ ਕੋਰੋਨਾ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਕੁਝ ਸ਼ਰਤਾਂ ਦੇ ਨਾਲ ਵਿਦੇਸ਼ ਯਾਤਰਾ ਕਰ ਸਕਦੇ ਹੋ।

 

ਜੇ ਤੁਸੀਂ ਵੀ ਕਿਸੇ ਪੜ੍ਹਾਈ ਜਾਂ ਨੌਕਰੀ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਇਸ ਦੀ ਜ਼ਰੂਰਤ ਪਵੇਗੀ। ਤੁਸੀਂ ਕੋਵਿਨ-19 ਟੀਕਾਕਰਣ ਸਰਟੀਫਿਕੇਟ ਨਾਲ ਆਪਣੇ ਪਾਸਪੋਰਟ ਨੂੰ ਕੋਵਿਨ (COWIN) ਪੋਰਟਲ 'ਤੇ ਜਾ ਕੇ ਲਿੰਕ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਪਾਸਪੋਰਟ ਨੂੰ ਕੋਵਿਡ-19 ਟੀਕੇ ਦੇ ਸਰਟੀਫਿਕੇਟ ਨਾਲ ਕਿਵੇਂ ਜੋੜ ਸਕਦੇ ਹੋ।

 

ਵੈਕਸੀਨੇਸ਼ਨ ਸਰਟੀਫਿਕੇਟ ਨੂੰ ਪਾਸਪੋਰਟ ਨਾਲ ਜੋੜਨ ਦੀ ਪ੍ਰਕਿਰਿਆ

·        ਸਭ ਤੋਂ ਪਹਿਲਾਂ ‘ਕੋਵਿਨ’ ਦੀ ਅਧਿਕਾਰਤ ਵੈੱਬਸਾਈਟ cowin.gov.in 'ਤੇ ਜਾਓ
·        ਇਸ ਨੂੰ OTP ਰਾਹੀਂ ਲੌਗਇਨ ਕਰੋ
·        ਫਿਰ Raise an Issue (ਕੋਈ ਮੁੱਦਾ ਉਠਾਓ) ’ਤੇ ਕਲਿਕ ਕਰੋ।
·        ਫਿਰ Add Passport Details to My Vaccination Certificate (ਮੇਰੇ ਟੀਕਾਕਰਣ ਸਰਟੀਫਿਕੇਟ ਵਿੱਚ ਪਾਸਪੋਰਟ ਦੇ ਵੇਰਵੇ ਸ਼ਾਮਲ ਕਰੋ) ’ਤੇ ਕਲਿਕ ਕਰੋ
·        ਉਸ ਤੋਂ ਬਾਅਦ ਨਾਮ, ਪਾਸਪੋਰਟ ਨੰਬਰ ਆਦਿ ਦੇ ਵੇਰੇ ਭਰੋ ਅਤੇ ਸਬਮਿਟ (ਜਮ੍ਹਾਂ) ਕਰੋ
·        ਇਸ ਤੋਂ ਬਾਅਦ ਤੁਸੀਂ Submit Request (ਬੇਨਤੀ ਜਮ੍ਹਾਂ) ਕਰਨ ਦੇ ਬਟਨ 'ਤੇ ਕਲਿਕ ਕਰੋ। ਤੁਹਾਡੇ ਰਜਿਸਟਰਡ ਨੰਬਰ 'ਤੇ ਸੁਨੇਹਾ ਆਵੇਗਾ
·        ਫਿਰ ਤੁਸੀਂ ਕੋਵਿਨ ਐਪ ਤੋਂ ਆਪਣਾ ਪਾਸਪੋਰਟ ਨਾਲ ਜੁੜਿਆ ਟੀਕਾ ਸਰਟੀਫਿਕੇਟ ਡਾਉਨਲੋਡ ਕਰ ਸਕਦੇ ਹੋ