ਢੇਨਕੇਨਾਲ: ਟੂ-ਸੀਟਰ ਟਰੇਨਰ ਏਅਰਕ੍ਰਾਫਟ ਉੜੀਸਾ ਦੇ ਢੇਨਕੇਨਾਲ ਜ਼ਿਲ੍ਹੇ ਵਿੱਚ ਟੈਕ-ਆਫ ਹੋਣ ਤੋਂ ਤੁਰੰਤ ਬਾਅਦ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਕਪਤਾਨ ਸੰਜੀਵ ਕੁਮਾਰ ਝਾਅ ਤੇ ਸਿਖਲਾਈ ਪਾਇਲਟ ਅਨੀਸ ਫਾਤਿਮਾ ਦੀ ਮੌਤ ਹੋ ਗਈ।
ਝਾਅ ਬਿਹਾਰ ਤੋਂ ਸੀ, ਜਦਕਿ ਫਾਤਿਮਾ ਤਾਮਿਲਨਾਡੂ ਦੀ ਸੀ। ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਹ ਹਾਦਸਾ ਬੀਰਸਲਾ ਏਅਰਸਟ੍ਰਿਪ 'ਤੇ ਵਾਪਰਿਆ।
ਸੂਚਨਾ ਮਿਲਣ 'ਤੇ ਸਰਕਾਰੀ ਹਵਾਬਾਜ਼ੀ ਸਿਖਲਾਈ ਸੰਸਥਾ ਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਅਧਿਕਾਰੀ ਇਸ ਸਮੇਂ ਹਾਦਸੇ ਦਾ ਕਾਰਨ ਤਕਨੀਕੀ ਨੁਕਸ ਮੰਨ ਰਹੇ ਹਨ। ਘਟਨਾ ਦੀ ਜਾਂਚ ਤੋਂ ਬਾਅਦ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।
ਜਹਾਜ਼ ਕ੍ਰੈਸ਼, ਕੈਪਟਨ ਤੇ ਮਹਿਲਾ ਟ੍ਰੇਨੀ ਦੀ ਮੌਤ
ਏਬੀਪੀ ਸਾਂਝਾ
Updated at:
08 Jun 2020 11:39 AM (IST)
ਟੂ-ਸੀਟਰ ਟਰੇਨਰ ਏਅਰਕ੍ਰਾਫਟ ਉੜੀਸਾ ਦੇ ਢੇਨਕੇਨਾਲ ਜ਼ਿਲ੍ਹੇ ਵਿੱਚ ਟੈਕ-ਆਫ ਹੋਣ ਤੋਂ ਤੁਰੰਤ ਬਾਅਦ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਕਪਤਾਨ ਸੰਜੀਵ ਕੁਮਾਰ ਝਾਅ ਤੇ ਸਿਖਲਾਈ ਪਾਇਲਟ ਅਨੀਸ ਫਾਤਿਮਾ ਦੀ ਮੌਤ ਹੋ ਗਈ।
- - - - - - - - - Advertisement - - - - - - - - -