ਚੰਡੀਗੜ੍ਹ/ਦਿੱਲੀ: ਉੱਤਰ-ਪੂਰਬੀ ਇਲਾਕੇ 'ਚ ਸੀਏਏ ਵਿਰੋਧੀ ਹਿੰਸਾ 'ਚ ਹੁਣ ਤੱਕ 20 ਦੇ ਕਰੀਬ ਲੋਕਾਂ ਦੀ ਮੌਤ ਤੇ 250 ਤੋਂ ਵੱਧ ਜ਼ਖਮੀ ਹੋ ਗਏ ਹਨ। ਹਿੰਸਾ ਦੇ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਯਾਦ ਆਈ ਹੈ। ਪੀਐਮ ਮੋਦੀ ਨੇ ਇੰਨੀਆਂ ਮੌਤਾਂ ਤੋਂ ਬਾਅਦ ਲੋਕਾਂ ਨੂੰ ਸ਼ਾਂਤੀ ਤੇ ਭਾਈਚਾਰਾ ਰੱਖਣ ਦੀ ਅਪੀਲ ਕੀਤੀ ਹੈ।


ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਸੈਨਾ ਤਾਇਨਾਤ ਕੀਤੀ ਜਾਵੇ। ਨਿਊਜ਼ ਏਜੰਸੀ ਮੁਤਾਬਕ ਹੁਣ ਹਾਲਾਤ ਕਾਬੂ ਕਰਨ ਦੀ ਜ਼ਿੰਮੇਵਾਰੀ ਐਨਐਸਏ ਅਜੀਤ ਡੋਬਾਲ ਸੰਭਾਲਣਗੇ। ਉਹ ਪ੍ਰਧਾਨ ਮੰਤਰੀ ਮੋਦੀ ਤੇ ਕੈਬਨਿਟ ਨੂੰ ਰਿਪੋਰਟ ਕਰਨਗੇ। ਅੱਜ ਮੋਦੀ ਕੈਬਨਿਟ ਦੀ ਬੈਠਕ ਵੀ ਹੋਵੇਗੀ। ਅਮਿਤ ਸ਼ਾਹ ਇਸ 'ਚ ਦਿੱਲੀ ਦੇ ਹਾਲਾਤ 'ਤੇ ਰਿਪੋਰਟ ਕਰਨਗੇ।

ਉੱਧਰ ਇੱਕ ਵਕੀਲ ਵਲੋਂ ਦਾਇਰ ਕੀਤੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਨੇ ਮੁਸਤਫਾਬਾਦ ਹਿੰਸਾ 'ਚ ਜ਼ਖਮੀ ਲੋਕਾਂ ਨੂੰ ਇੱਥੋਂ ਦੇ ਅਲ ਹਿੰਦੂ ਹਸਪਤਾਲ ਤੋਂ ਕਿਸੇ ਵੱਡੇ ਹਸਪਤਾਲ 'ਚ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸ ਦਈਏ ਬੀਤੇ ਦੋ ਦਿਨ ਤੋਂ ਪੀਐਮ ਮੋਦੀ ਆਪਣੇ ਅਮਰੀਕੀ ਦੋਸਤ ਡੋਨਲਡ ਟਰੰਪ ਦੇ ਭਾਰਤੀ ਦੌਰੇ 'ਚ ਰੁੱਝੇ ਸਨ।

ਸੰਬੰਧਤ ਖ਼ਬਰ

https://punjabi.abplive.com/news/alarming-situation-army-should-be-called-in-arvind-kejriwal-526081/amp