ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਵਿੱਚ ਪੈਦਾ ਹੋਈ ਸਥਿਤੀ ਨੂੰ ਲੈ ਕੇ ਨਿਸ਼ਾਨਾ ਬਣਾਇਆ। ਪ੍ਰਿਯੰਕਾ ਨੇ ਦੋਸ਼ ਲਾਇਆ ਕਿ ਰਾਜਨੀਤੀ ਪ੍ਰਧਾਨ ਮੰਤਰੀ ਦੀ ਤਰਜੀਹ ਹੈ, ਨਾ ਕਿ ਇਕ ਭਾਰਤੀ ਨਾਗਰਿਕ ਅਤੇ ਉਹ ਸਿਰਫ ਆਪਣੀ ਮੁਹਿੰਮ ਬਾਰੇ ਚਿੰਤਤ ਹਨ।


 


ਸਰਕਾਰ ਨੂੰ ਸਵਾਲ ਕਰਨ ਦੀ ਆਪਣੀ ਲੜੀ ‘ਜ਼ਿੰਮੇਦਾਰ ਕੌਣ’ ਦੇ ਤਹਿਤ ਇੱਕ ਬਿਆਨ ਵਿੱਚ ਪ੍ਰਿਯੰਕਾ ਨੇ ਇਹ ਦਾਅਵਾ ਕੀਤਾ ਕਿ ਪੂਰੀ ਦੁਨੀਆ ਵੇਖ ਚੁੱਕੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਸ਼ਾਸਨ ਚਲਾਉਣ ਦੇ ਕਾਬਲ ਨਹੀਂ ਹਨ। 



ਕਾਂਗਰਸ ਦੇ ਜਨਰਲ ਸੱਕਤਰ ਨੇ ਕਿਹਾ, ‘ਪ੍ਰਧਾਨਮੰਤਰੀ ਨੇ ਮਹਾਂਮਾਰੀ ਦੌਰਾਨ ਆਪਣੇ ਕਦਮ ਵਾਪਸ ਲੈ ਲਏ ਹਨ ਅਤੇ ਖਰਾਬ ਪੜਾਅ ਦੇ ਲੰਘਣ ਦਾ ਇੰਤਜ਼ਾਰ ਕੀਤਾ। ਭਾਰਤ ਦੇ ਪ੍ਰਧਾਨਮੰਤਰੀ ਨੇ ਇੱਕ ਕਾਇਰਾਨਾ ਵਰਤਾਓ ਕੀਤਾ। ਉਨ੍ਹਾਂ ਆਪਣੇ ਦੇਸ਼ ਨੂੰ ਨੀਵਾਂ ਦਿਖਾਇਆ। 


 


ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੀ ਵਿਸ਼ਾਲ ਸਮਰੱਥਾ ਬਾਰੇ ਫੈਲਾਈ ਗਈ ਮਿੱਥ ਦਾ ਪਰਦਾਫਾਸ਼ ਹੋ ਗਿਆ ਹੈ। ਕਾਂਗਰਸ ਨੇਤਾ ਨੇ ਦੋਸ਼ ਲਾਇਆ, ‘ਪ੍ਰਧਾਨ ਮੰਤਰੀ ਲਈ ਭਾਰਤੀ ਪਹਿਲਾਂ ਨਹੀਂ ਆਉਂਦੇ। ਰਾਜਨੀਤੀ ਪਹਿਲਾਂ ਆਉਂਦੀ ਹੈ। ਉਹ ਸੱਚ ਦੀ ਪਰਵਾਹ ਨਹੀਂ ਕਰਦੇ, ਉਹ ਸਿਰਫ ਪ੍ਰਚਾਰ ਦੀ ਪਰਵਾਹ ਕਰਦੇ ਹਨ।'


 


ਪ੍ਰਿਯੰਕਾ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਨੇ ਸਮੇਂ ਸਿਰ ਮਾਹਿਰਾਂ ਦੀਆਂ ਚੇਤਾਵਨੀਆਂ ਵੱਲ ਧਿਆਨ ਦਿੱਤਾ ਹੁੰਦਾ ਜਾਂ ਸਿਹਤ ਬਾਰੇ ਸੰਸਦੀ ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਅਮਲ ਕੀਤਾ ਹੁੰਦਾ ਤਾਂ ਦੇਸ਼ ਵਿੱਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਕੋਈ ਘਾਟ ਨਾ ਹੁੰਦੀ। ਉਨ੍ਹਾਂ ਕਿਹਾ ਕਿ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਦੀਆਂ ਕਰੋੜਾਂ ਖੁਰਾਕਾਂ ਦਾ ਨਿਰਯਾਤ ਭਾਰਤੀ ਨਾਗਰਿਕਾਂ ਦੀਆਂ ਜ਼ਿੰਦਗੀਆਂ ਨੂੰ ਧਿਆਨ ਵਿੱਚ ਰੱਖੇ ਬਿਨਾਂ ਕੀਤਾ ਗਿਆ।


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904