ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ 17 ਸਤੰਬਰ ਨੂੰ ਦੇਸ਼ ਭਰ 'ਚ ਕਈ ਸਮਾਗਮ ਹੋਣ ਜਾ ਰਹੇ ਹਨ। ਕਿਤੇ ਖ਼ੂਨਦਾਨ ਸਮਾਗਮ ਹੋਵੇਗਾ ਤੇ ਕਿਤੇ ਸੇਵਾ ਪੰਦਰਵਾੜਾ ਚਲਾਇਆ ਜਾਵੇਗਾ। ਪਰ ਤਾਮਿਲਨਾਡੂ ਵਿੱਚ ਕੁਝ ਵੱਖਰਾ ਕੀਤਾ ਜਾ ਰਿਹਾ ਹੈ। ਇੱਥੇ 17 ਸਤੰਬਰ ਨੂੰ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਨਵਜੰਮੇ ਬੱਚਿਆਂ ਨੂੰ ਸੋਨੇ ਦੀਆਂ ਮੁੰਦਰੀਆਂ ਦੇਵੇਗੀ। ਇਸ ਦਿਨ ਜਨਮ ਲੈਣ ਵਾਲੇ ਬੱਚਿਆਂ ਨੂੰ ਲਗਪਗ 2 ਗ੍ਰਾਮ ਦੀ ਅੰਗੂਠੀ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ 720 ਕਿਲੋ ਮੱਛੀ ਵੀ ਵੰਡੀ ਜਾਵੇਗੀ। ਮੱਛੀ ਪਾਲਣ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੂਗਨ ਨੇ ਕਿਹਾ, "ਅਸੀਂ ਚੇਨਈ ਦੇ ਸਰਕਾਰੀ RSRM ਹਸਪਤਾਲ ਨੂੰ ਚੁਣਿਆ ਹੈ ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ 'ਤੇ ਪੈਦਾ ਹੋਣ ਵਾਲੇ ਸਾਰੇ ਬੱਚਿਆਂ ਨੂੰ ਸੋਨੇ ਦੀਆਂ ਮੁੰਦਰੀਆਂ ਦਿੱਤੀਆਂ ਜਾਣਗੀਆਂ।" ਹਰ ਮੁੰਦਰੀ ਲਗਪਗ 2 ਗ੍ਰਾਮ ਸੋਨੇ ਦੀ ਹੋਵੇਗੀ, ਜਿਸ ਦੀ ਕੀਮਤ ਲਗਪਗ 5000 ਰੁਪਏ ਹੋ ਸਕਦੀ ਹੈ।
ਇਹ ਵੀ ਪੜ੍ਹੋ:ਸੀਐਮ ਭਗਵੰਤ ਮਾਨ ਦੀ ਘਰ-ਘਰ ਆਟਾ ਯੋਜਨਾ ਖਿਲਾਫ ਡਟੀ ਕਾਂਗਰਸ, ਸਰਕਾਰੀ ਖਜ਼ਾਨੇ ’ਤੇ ਪਏਗਾ 500 ਕਰੋੜ ਦਾ ਬੋਝ: ਬਾਜਵਾ
ਉਨ੍ਹਾਂ ਕਿਹਾ ਕਿ ਇਹ ਮੁਫ਼ਤ ਦਿੱਤੀ ਜਾਵੇਗੀ ਅਤੇ ਰਿਓੜੀ ਨਹੀਂ ਹੈ। ਸਗੋਂ ਇਸ ਦੇ ਜ਼ਰੀਏ ਅਸੀਂ ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ ਜਨਮ ਲੈਣ ਵਾਲਿਆਂ ਦਾ ਸਵਾਗਤ ਕਰਨਾ ਚਾਹੁੰਦੇ ਹਾਂ। ਭਾਜਪਾ ਦੀ ਸਥਾਨਕ ਇਕਾਈ ਦਾ ਅਨੁਮਾਨ ਹੈ ਕਿ ਇਸ ਹਸਪਤਾਲ ਵਿੱਚ 17 ਸਤੰਬਰ ਨੂੰ 10-15 ਬੱਚਿਆਂ ਦਾ ਜਨਮ ਹੋ ਸਕਦਾ ਹੈ।
ਦੱਸ ਦਈਏ ਕਿ ਇਸ ਤੋਂ ਇਲਾਵਾ ਭਾਜਪਾ 15 ਦਿਨਾਂ ਤੱਕ ਪੀਐਮ ਮੋਦੀ ਦਾ ਜਨਮ ਦਿਨ ਮਨਾਏਗੀ। ਇਸ ਦੌਰਾਨ ਕਈ ਭਲਾਈ ਸਕੀਮਾਂ ਦਾ ਵਿਸਤਾਰ ਕਰਨ ਅਤੇ ਉਨ੍ਹਾਂ ਦਾ ਲਾਭ ਹੋਰਨਾਂ ਵਾਂਝੇ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੋਗਰਾਮ ਉਲੀਕੇ ਜਾਣਗੇ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।