ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੋਵਿਡ -19 ਵੈਕਸੀਨ ਮੁਹਿੰਮ ਬਾਰੇ ਸੂਬੇ ਦੇ ਮੁੱਖ ਮੰਤਰੀਆਂ ਦੀ ਇੱਕ ਬੈਠਕ ਕੀਤੀ। ਇਸ ਮੁਲਾਕਾਤ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਦੋ ਵੈਕਸੀਨ ਜਿਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹ ਮੇਡ ਇਨ ਇੰਡੀਆ ਹਨ। ਇਹ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਚਾਰ ਵੈਕਸੀਨ 'ਤੇ ਕੰਮ ਚੱਲ ਰਿਹਾ ਹੈ।


ਪੀਐਮ ਮੋਦੀ ਨੇ ਕਿਹਾ, “ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਗਏ। ਕੋਰੋਨਾ ਖਿਲਾਫ ਲੜਾਈ 'ਚ ਸਾਰੇ ਰਾਜਾਂ ਨੇ ਵੱਡੀ ਭੂਮਿਕਾ ਨਿਭਾਈ ਹੈ।” ਉਨ੍ਹਾਂ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ 16 ਜਨਵਰੀ ਤੋਂ ਸ਼ੁਰੂ ਹੋਵੇਗਾ।

Anushka - Virat Welcome Baby: ਵਿਰਾਟ ਤੇ ਅਨੁਸ਼ਕਾ ਬਣੇ ਮਾਤਾ-ਪਿਤਾ, ਟਵਿੱਟਰ 'ਤੇ ਤਸਵੀਰ ਸ਼ੇਅਰ ਕਰ ਦਿੱਤੀ ਜਾਣਕਾਰੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਸਾਰੇ ਤਿੰਨ ਕਰੋੜ ਸਿਹਤ ਕਰਮਚਾਰੀਆਂ ਅਤੇ ਪਹਿਲੀ ਲਾਈਨ ਕਰਮਚਾਰੀਆਂ ਨੂੰ ਲਗਣ ਵਾਲੀ ਕੋਵਿਡ ਵੈਕਸੀਨ ਦੀ ਲਾਗਤ ਦਾ ਖਰਚ ਚੁੱਕੇਗੀ। ਮੋਦੀ ਨੇ ਕਿਹਾ ਕਿ ਜਨ ਪ੍ਰਤੀਨਿਧ ਤਿੰਨ ਕਰੋੜ ਕੋਰੋਨਾ ਯੋਧਿਆਂ 'ਚ ਸ਼ਾਮਲ ਨਹੀਂ ਹਨ, ਸਭ ਤੋਂ ਪਹਿਲਾਂ ਅਡਵਾਂਸ ਫਰੰਟ ਦੇ ਕਰਮਚਾਰੀਆਂ ਦੀ ਵੈਕਸੀਨੇਸ਼ਨ ਹੋਵੇਗੀ।

ਐਮ ਮੋਦੀ ਨੇ ਕਿਹਾ ਕਿ ਵੈਕਸੀਨੇਸ਼ਨ ਦਾ ਜੋ ਤਜ਼ਰਬਾ ਭਾਰਤ ਕੋਲ ਹੈ, ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਪਹੁੰਚਣ ਦੇ ਪ੍ਰਬੰਧ ਕੋਰੋਨਾ ਟੀਕਾਕਰਨ ਵਿੱਚ ਬਹੁਤ ਲਾਭਦਾਇਕ ਹੋਣ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਦੇ 50 ਦੇਸ਼ਾਂ ਵਿੱਚ ਟੀਕਾਕਰਨ ਦਾ ਕੰਮ ਤਿੰਨ ਤੋਂ ਚਾਰ ਹਫ਼ਤਿਆਂ ਤੋਂ ਚੱਲ ਰਿਹਾ ਹੈ, ਪਰ ਅਜੇ ਵੀ 2.5 ਕਰੋੜ ਵੈਕਸੀਨ ਹੋ ਪਾਈਆਂ ਹਨ। ਹੁਣ ਭਾਰਤ 'ਚ ਸਾਨੂੰ ਅਗਲੇ ਕੁਝ ਮਹੀਨਿਆਂ 'ਚ ਤਕਰੀਬਨ 30 ਕਰੋੜ ਆਬਾਦੀ ਦੇ ਟੀਕਾਕਰਨ ਦਾ ਟੀਚਾ ਪ੍ਰਾਪਤ ਕਰਨਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ