ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ (PNB) ਨੇ ਦੇਸ਼ ਭਰ ’ਚ ਵਧਦੀਆਂ ਏਟੀਐਮ (ATM) ਧੋਖਾਧੜੀਆਂ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਪਹਿਲੀ ਫ਼ਰਵਰੀ, 2021 ਤੋਂ ਇਸ ਬੈਂਕ ਦੇ ਗਾਹਕ ਗ਼ੈਰ ਈਐਮਵੀ ਏਟੀਐਮ ਮਸ਼ੀਨਾਂ ’ਚੋਂ ਪੈਸੇ ਨਹੀਂ ਕਢਵਾ ਸਕਣਗੇ। ਬੈਂਕ ਨੇ ਇਹ ਜਾਣਕਾਰੀ ਆਪਣੇ ਅਧਿਕਾਰਤ ਟਵਿਟਰ ਹੈਂਡ ’ਤੇ ਦਿੱਤੀ ਹੈ।
ਇਹ ਦੱਸ ਦੇਈਏ ਕਿ ਨੌਨ ਈਐਮਵੀ ਏਟੀਐਮ ਉਹ ਹੁੰਦੇ ਹਨ, ਜਿਨ੍ਹਾਂ ਵਿੱਚ ਕਾਰਡ ਦੀ ਵਰਤੋਂ ਲੈਣ-ਦੇਣ ਦੌਰਾਨ ਨਹੀਂ ਕੀਤੀ ਜਾਂਦੀ। ਇਸ ਮਸ਼ੀਨ ਵਿੱਚ ਡਾਟਾ ਨੂੰ ਇੱਕ ਚੁੰਬਕੀ ਪੱਟੀ ਨਾਲ ਪੜ੍ਹਿਆ ਜਾਂਦਾ ਹੈ। ਇਸ ਤੋਂ ਇਲਾਵਾ ਈਐਮਵੀ ਏਟੀਐਮ ’ਚ ਕਾਰਡ ਕੁਝ ਸੈਕੰਡ ਲਈ ਲੌਕ ਹੋ ਜਾਂਦਾ ਹੈ।
ਕਿਸਾਨਾਂ ਨੇ ਬਣਵਾ ਲਏ ਟਰੱਕਾਂ ਦੇ ਇੰਜਣਾਂ ਵਾਲੇ ਟਰੈਕਟਰ, ਟਰਬੋ ਚਾਰਜ਼ ਨਾਲ 100 ਕਿਲੋਮੀਟਰ ਦੀ ਸਪੀਡ
ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਨੂੰ PNBOne ਐਪ ਰਾਹੀਂ ਆਪਣੇ ਏਟੀਐਮ ਡੇਬਿਟ ਕਾਰਡ ਚਾਲੂ ਅਤੇ ਬੰਦ ਕਰਨ ਦੀ ਸੁਵਿਧਾ ਦਿੱਤੀ ਹੈ। ਜੇ ਤੁਸੀਂ ਆਪਣੇ ਕਾਰਡ ਦੀ ਵਰਤੋਂ ਨਹੀਂ ਕਰਦੇ, ਤਾਂ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਬੈਂਕ ਖਾਤੇ ’ਚ ਰੱਖਿਆ ਪੈਸਾ ਸੁਰੱਖਿਅਤ ਬਚ ਜਾਵੇਗਾ।
ਪਿਛਲੇ ਕੁਝ ਸਮੇਂ ਤੋਂ ਬੈਂਕਿੰਗ ਧੋਖਾਧੜੀਆਂ ਤੇਜ਼ੀ ਨਾਲ ਵਧੀਆਂ ਹਨ। ਇਸ ਲਈ ਬੈਂਕ ਆਪਣੇ ਗਾਹਕਾਂ ਨੂੰ ਧੋਖਾਧੜੀ ਤੋਂ ਬਚਣ ਲਈ ਲਗਾਤਾਰ ਕਈ ਤਰ੍ਹਾਂ ਦੇ ਤਰੀਕੇ ਦੱਸ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
PNB ਦੀ ਚੇਤਾਵਨੀ! ਪਹਿਲੀ ਫ਼ਰਵਰੀ ਤੋਂ ਇਨ੍ਹਾਂ ATMs ’ਚੋਂ ਨਹੀਂ ਕੱਢ ਸਕੋਗੇ ਪੈਸਾ
ਏਬੀਪੀ ਸਾਂਝਾ
Updated at:
21 Jan 2021 01:55 PM (IST)
ਪੰਜਾਬ ਨੈਸ਼ਨਲ ਬੈਂਕ (PNB) ਨੇ ਦੇਸ਼ ਭਰ ’ਚ ਵਧਦੀਆਂ ਏਟੀਐਮ (ATM) ਧੋਖਾਧੜੀਆਂ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਪਹਿਲੀ ਫ਼ਰਵਰੀ, 2021 ਤੋਂ ਇਸ ਬੈਂਕ ਦੇ ਗਾਹਕ ਗ਼ੈਰ ਈਐਮਵੀ ਏਟੀਐਮ ਮਸ਼ੀਨਾਂ ’ਚੋਂ ਪੈਸੇ ਨਹੀਂ ਕਢਵਾ ਸਕਣਗੇ। ਬੈਂਕ ਨੇ ਇਹ ਜਾਣਕਾਰੀ ਆਪਣੇ ਅਧਿਕਾਰਤ ਟਵਿਟਰ ਹੈਂਡ ’ਤੇ ਦਿੱਤੀ ਹੈ।
- - - - - - - - - Advertisement - - - - - - - - -