ਨਵੀਂ ਦਿੱਲੀ: ਟਾਟਾ ਸਕਾਈ ਨੇ ਇੱਕ ਬਹੁਤ ਸ਼ਾਨਦਾਰ ਪੇਸ਼ਕਸ਼ ਦਿੱਤੀ ਹੈ। ਇਸ ਪੇਸ਼ਕਸ਼ ਤਹਿਤ 500 ਰੁਪਏ ਦਾ ਰੀਚਾਰਜ ਕਰਨ ’ਤੇ ਇੱਕ ਨਵੀਂ ਟਾਟਾ ਟਿਐਗੋ ਐਕਸਈ ਕਾਰ ਜਿੱਤਣ ਦਾ ਮੌਕਾ ਮਿਲ ਰਿਹਾ ਹੈ। ਭਾਵੇਂ ਇਹ ਪੇਸ਼ਕਸ਼ ਸਿਰਫ਼ ਕੁਝ ਸੀਮਤ ਸਮੇਂ ਲਈ ਹੈ।
ਇਹ ਪੇਸ਼ਕਸ਼ 6 ਫ਼ਰਵਰੀ, 2021 ਤੱਕ ਹੀ ਵੈਧ ਰਹੇਗੀ। ਟਾਟਾ ਸਕਾਈ ਨੇ ਇਹ ਜਾਣਕਾਰੀ ਟਵਿਟਰ ਉੱਤੇ ਦਿੱਤੀ। 500 ਰੁਪਏ ਦੇ ਰੀਚਾਰਜ ਨਾਲ ਆਸਾਨ ਜਿਹੇ ਸੁਆਲਾਂ ਦੇ ਜੁਆਬ ਦੇ ਕੇ ਤੁਸੀਂ Tata Tiago XE ਕਾਰ ਜਿੱਤ ਸਕਦੇ ਹੋ।
ਇਸ ਦੇ ਨਾਲ ਹੀ ਟਾਟਾ ਸਕਾਈ ਵੱਲੋਂ Tata Sky Refer & Earn ਸਕੀਮ ਸ਼ੁਰੂ ਕੀਤੀ ਗਈ ਹੈ; ਜਿਸ ਤਹਿਤ ਯੂਜ਼ਰਸ 200 ਰੁਪਏ ਤੱਕ ਦਾ ਕੈਸ਼ ਬੈਕ ਜਿੱਤ ਸਕਦੇ ਹਨ। ਤੁਹਾਨੂੰ ਨਵੇਂ ਯੂਜ਼ਰ ਨੂੰ ਟਾਟਾ ਸਕਾਈ ਪਰਿਵਾਰ ਨਾਲ ਜੋੜਨਾ ਹੋਵੇਗਾ। ਇਸ ਤੋਂ ਇਲਾਵਾ ਟਾਟਾ ਸਕਾਈ ਐਚਡੀ ਕੁਨੈਕਸ਼ਨ ਉੱਤੇ ਸਪੈਸ਼ਲ ਡਿਸਕਾਊਂਟ ਵੀ ਮਿਲ ਰਿਹਾ ਹੈ।
ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ, Sensex 50,000 ਦੇ ਪਾਰ, Nifty ਨੇ ਵੀ ਛੂਹਿਆ 14,700 ਦਾ ਲੈਵਲ
ਇਸ ਆਫ਼ਰ ਲਈ ਯੂਜ਼ਰ ਨੂੰ ਸਭ ਤੋਂ ਪਹਿਲਾਂ ਟਾਟਾ ਸਕਾਈ ਦੇ ਰੈਫ਼ਰਲ ਪ੍ਰੋਗਰਾਮ ਵਿੱਚ ਇਨਰੋਲ ਕਰਨਾ ਹੋਵੇਗਾ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਹੋਵੇਗਾ। ਇਸ ਪੇਸ਼ਕਸ਼ ਦਾ ਲਾਹਾ ਲੈਣ ਲਈ ਤੁਹਾਨੂੰ ਟਾਟਾ ਸਕਾਈ ਦੇ ‘ਰੈਫ਼ਰ ਤੇ ਅਰਨ’ ਪੰਨੇ ਉੱਤੇ ਜਾਣਾ ਹੋਵੇਗਾ।
ਉੱਥੇ ਪਹਿਲਾਂ ਆਪਣਾ ਨਾਮ, ਰਜਿਸਟਰਡ ਮੋਬਾਇਲ ਨੰਬਰ ਤੇ ਈਮੇਲ ਜਿਹੇ ਕੁਝ ਨਿਜੀ ਵੇਰਵੇ ਦਰਜ ਕਰਨੇ ਹੋਣਗੇ। ਫਿਰ ਤੁਹਾਨੂੰ ਦੋਸਤਾਂ ਦੇ ਵੇਰਵੇ ਦੇਣੇ ਹੋਣਗੇ। ਇੰਝ ਹੀ ਉਨ੍ਹਾਂ ਦਾ ਨਾਮ, ਮੋਬਾਈਲ ਨੰਬਰ ਤੇ ਈਮੇਲ ਦੇਣੇ ਹੋਣਗੇ। ਤੁਸੀਂ ਆਪਣੇ ਦੋਸਤਾਂ ਨੂੰ ਵ੍ਹਟਸਐਪ, ਜੀਮੇਲ ਤੇ ਫ਼ੇਸਬੁੱਕ ਰਾਹੀਂ ਟਾਟਾ ਸਕਾਈ ਦੀ ਇਹ ਪੇਸ਼ਕਸ਼ ਰੈਫ਼ਰ ਕਰ ਸਕਦੇ ਹੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਟਾਟਾ ਸਕਾਈ ਦਾ 500 ਰੁਪਏ ਵਾਲਾ ਰੀਚਾਰਜ ਕਰਾਓ ਤੇ ਟਾਟਾ ਟਿਆਗੋ ਕਾਰ ਪਾਓ?
ਏਬੀਪੀ ਸਾਂਝਾ
Updated at:
21 Jan 2021 11:28 AM (IST)
ਟਾਟਾ ਸਕਾਈ ਨੇ ਇੱਕ ਬਹੁਤ ਸ਼ਾਨਦਾਰ ਪੇਸ਼ਕਸ਼ ਦਿੱਤੀ ਹੈ। ਇਸ ਪੇਸ਼ਕਸ਼ ਤਹਿਤ 500 ਰੁਪਏ ਦਾ ਰੀਚਾਰਜ ਕਰਨ ’ਤੇ ਇੱਕ ਨਵੀਂ ਟਾਟਾ ਟਿਐਗੋ ਐਕਸਈ ਕਾਰ ਜਿੱਤਣ ਦਾ ਮੌਕਾ ਮਿਲ ਰਿਹਾ ਹੈ। ਭਾਵੇਂ ਇਹ ਪੇਸ਼ਕਸ਼ ਸਿਰਫ਼ ਕੁਝ ਸੀਮਤ ਸਮੇਂ ਲਈ ਹੈ।
- - - - - - - - - Advertisement - - - - - - - - -