ਮੁੰਬਈ: ਮੁੰਬਈ ਪੁਲਿਸ ਨੇ ਆਲੀਸ਼ਾਨ ਹੋਟਲਾਂ ਵਿੱਚ ਦੇਹ ਵਪਾਰ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਦੇ ਨਾਲ 8 ਮਾਡਲਾਂ ਨੂੰ ਦੇਹ ਵਪਾਰੀਆਂ ਦੇ ਚੁੰਗਲ ਤੋਂ ਮੁਕਤ ਕਰਵਾਇਆ ਗਿਆ ਹੈ। ਗੁਪਤ ਸੂਚਨਾ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਫਿਰ ਇਹ ਖੁਲਾਸਾ ਹੋਇਆ।
ਸੂਤਰਾਂ ਅਨੁਸਾਰ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਇਕ ਵਿਸ਼ੇਸ਼ ਪੁਲਿਸ ਟੀਮ ਬਣਾਈ ਗਈ। ਜਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ। ਜਾਣਕਾਰੀ ਇਹ ਸੀ ਕਿ ਮੁੰਬਈ ਦੇ ਕੁਝ ਇਲਾਕਿਆਂ 'ਚ ਸੈਕਸ ਰੈਕੇਟ ਦਾ ਕਾਰੋਬਾਰ ਚੱਲ ਰਿਹਾ ਹੈ।
ਇਸ ਸਮੇਂ ਦੌਰਾਨ ਜੁਹੂ ਬੀਚ ਨੇੜੇ ਸਥਿਤ ਇਕ ਆਲੀਸ਼ਾਨ ਹੋਟਲ 'ਚ ਵੀ ਛਾਪਾ ਮਾਰਿਆ ਗਿਆ। ਪੁਲਿਸ ਇਥੇ ਦਾ ਨਜ਼ਾਰਾ ਵੇਖ ਕੇ ਹੈਰਾਨ ਰਹਿ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਥੇ ਮਿਲੀਆਂ ਔਰਤਾਂ ਨੂੰ ਜ਼ਬਰਦਸਤੀ ਦੇਹ ਵਪਾਰ ਵੱਲ ਧੱਕਿਆ ਗਿਆ। ਪੁਲਿਸ ਨੇ 8 ਅਜਿਹੀਆਂ ਲੜਕੀਆਂ ਨੂੰ ਮੁਕਤ ਵੀ ਕਰਵਾਇਆ।
ਜੋਅ ਬਾਇਡੇਨ ਸੁੰਹ ਚੁੱਕਦਿਆਂ ਹੀ ਆਏ ਐਕਸ਼ਨ ਮੋਡ 'ਚ, ਟਰੰਪ ਦੇ ਇੱਕ ਤੋਂ ਬਾਅਦ ਇੱਕ ਲਏ ਫੈਸਲੇ ਪਲਟੇ
ਇਸਦੇ ਨਾਲ ਹੀ ਤਿੰਨ ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਲੜਕੀਆਂ ਨੂੰ ਵਰਗਲਾ ਕੇ ਉਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ ਵੱਲ ਧੱਕ ਰਹੇ ਸੀ। ਅਧਿਕਾਰੀਆਂ ਅਨੁਸਾਰ ਕੁਝ ਹੋਰ ਲੋਕ ਵੀ ਇਸ ਰੈਕੇਟ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੁਕਤ ਲੜਕੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੁਕਤ ਹੋਈਆਂ ਲੜਕੀਆਂ ਵਿੱਚੋਂ ਬਹੁਤੀਆਂ ਮਾਡਲਿੰਗ ਵਿੱਚ ਆਪਣਾ ਭਵਿੱਖ ਬਣਾਉਣ ਆਈਆਂ ਸੀ। ਹਾਲਾਂਕਿ, ਉਹ ਕੰਮ ਦੀ ਘਾਟ ਕਾਰਨ ਪਰੇਸ਼ਾਨ ਸੀ। ਦੇਹ ਵਪਾਰ ਦੇ ਦਲਾਲ ਅਜਿਹੀਆਂ ਮਜਬੂਰ ਕੁੜੀਆਂ ਨੂੰ ਦੀ ਫ਼ਿਰਾਕ 'ਚ ਰਹਿੰਦੇ ਹਨ ਤੇ ਉਨ੍ਹਾਂ ਨੂੰ ਜਾਲ ਵਿੱਚ ਫਸਾਉਂਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਆਲੀਸ਼ਾਨ ਹੋਟਲਾਂ 'ਚ ਚੱਲ ਰਿਹਾ ਸੀ 'ਸੈਕਸ ਰੈਕੇਟ', 8 ਮਾਡਲਾਂ ਨੂੰ ਕਰਵਾਇਆ ਮੁਕਤ
ਏਬੀਪੀ ਸਾਂਝਾ
Updated at:
21 Jan 2021 09:14 AM (IST)
ਮੁੰਬਈ ਪੁਲਿਸ ਨੇ ਆਲੀਸ਼ਾਨ ਹੋਟਲਾਂ ਵਿੱਚ ਦੇਹ ਵਪਾਰ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਦੇ ਨਾਲ 8 ਮਾਡਲਾਂ ਨੂੰ ਦੇਹ ਵਪਾਰੀਆਂ ਦੇ ਚੁੰਗਲ ਤੋਂ ਮੁਕਤ ਕਰਵਾਇਆ ਗਿਆ ਹੈ। ਗੁਪਤ ਸੂਚਨਾ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਫਿਰ ਇਹ ਖੁਲਾਸਾ ਹੋਇਆ।
- - - - - - - - - Advertisement - - - - - - - - -