ਜੰਮੂ: ਭਾਰਤੀ ਫੌਜ ਨੇ ਇਕ ਵਾਰ ਫਿਰ ਮਨੁੱਖਤਾ ਦੀ ਇਕ ਮਿਸਾਲ ਕਾਇਮ ਕੀਤੀ ਹੈ। ਦਰਅਸਲ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀਆਂ ਦੋ ਭੈਣਾਂ ਐਤਵਾਰ ਨੂੰ ਗਲਤੀ ਨਾਲ ਸਰਹੱਦ ਪਾਰ ਕਰਕੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਆ ਗਈਆਂ ਸੀ। ਉਨ੍ਹਾਂ ਨੂੰ ਫੌਜ ਵੱਲੋਂ ਤੋਹਫ਼ੇ ਅਤੇ ਮਠਿਆਈਆਂ ਨਾਲ ਵਾਪਸ ਭੇਜ ਦਿੱਤਾ। ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਦੋਵੇਂ ਗਲਤੀ ਨਾਲ ਕੰਟਰੋਲ ਰੇਖਾ ਪਾਰ ਕਰਕੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਪਹੁੰਚੇ।

ਭਾਰਤੀ ਸੈਨਾ ਅਨੁਸਾਰ ਲੈਬਾ ਜਾਬੈਰ (17) ਅਤੇ ਉਸਦੀ ਭੈਣ ਸਾਨਾ ਜਾਬੈਰ (13) ਨੂੰ ਐਤਵਾਰ ਨੂੰ ਕੰਟਰੋਲ ਰੇਖਾ ਦੇ ਪਾਰ ਭਟਕਦੇ ਹੋਏ ਭਾਰਤੀ ਸੈਨਿਕਾਂ ਨੇ ਦੇਖਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਦੋਵੇਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਕਹੂਟਾ ਦੇ ਰਹਿਣ ਵਾਲੇ ਹਨ। ਉਹ ਅਚਾਨਕ ਸਰਹੱਦ ਪਾਰ ਕਰਕੇ ਇਥੇ ਪਹੁੰਚ ਗਏ ਸੀ।




ਰੱਖਿਆ ਪੱਖ ਦੇ ਬੁਲਾਰੇ ਨੇ ਕਿਹਾ, “ਪੁਣਛ ਦੇ ਪੀਓਕੇ ਫਾਰਵਰਡ ਕਾਹੂ ਦੇ ਅੱਬਾਸਪੁਰ ਦੀਆਂ ਦੋ ਲੜਕੀਆਂ ਭਾਰਤੀ ਖੇਤਰ 'ਚ ਭਟਕੀਆਂ ਹੋਈਆਂਆ ਗਈਆਂ ਸੀ। ਉਨ੍ਹਾਂ ਨੂੰ ਅੱਜ ਚੱਕਣ ਦਾ ਬਾਗ (ਸੀਡੀਬੀ) ਸੀਮਾ ਚੌਕੀ ਤੋਂ ਵਾਪਸ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਦੋਵਾਂ ਭੈਣਾਂ ਨੂੰ ਸਿਵਲ ਅਤੇ ਮਿਲਟਰੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੀਡੀਬੀ ਚੌਕੀ ਵਿਖੇ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ। ਸਦਭਾਵਨਾ ਦੇ ਇਸ਼ਾਰੇ ਵਜੋਂ ਭਾਰਤੀ ਫੌਜ ਨੇ ਉਨ੍ਹਾਂ ਨੂੰ ਤੋਹਫੇ ਅਤੇ ਮਿਠਾਈਆਂ ਪ੍ਰਦਾਨ ਕੀਤੀਆਂ।