ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਫਰਵਰੀ ‘ਚ ਉੱਤਰ-ਪੂਰਬੀ ਦਿੱਲੀ ‘ਚ ਫਿਰਕੂ ਹਿੰਸਾ ਨਾਲ ਜੁੜੇ 78 ਮਾਮਲਿਆਂ ‘ਚ 410 ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਉੱਤਰ-ਪੂਰਬੀ ਦਿੱਲੀ ‘ਚ 24 ਫਰਵਰੀ ਨੂੰ ਹੋਏ ਫਿਰਕੂ ਦੰਗਿਆਂ ‘ਚ 53 ਲੋਕ ਮਾਰੇ ਗਏ ਸੀ ਅਤੇ 200 ਦੇ ਕਰੀਬ ਲੋਕ ਜ਼ਖਮੀ ਹੋਏ ਸੀ।
ਆਈ ਬੀ ਕਰਮੀ ਦੀ ਹੋਈ ਸੀ ਹੱਤਿਆ:
ਦੰਗਿਆਂ ਤੋਂ ਬਾਅਦ ਖੁਫੀਆ ਵਿਭਾਗ ਦੇ 26 ਸਾਲਾ ਕਰਮਚਾਰੀ ਅੰਕਿਤ ਸ਼ਰਮਾ ਦੀ ਲਾਸ਼ ਉਸ ਦੇ ਘਰ ਨੇੜੇ ਚਾਂਦਬਾਗ ਖੇਤਰ ਦੇ ਇੱਕ ਨਦੀ ਵਿੱਚੋਂ ਮਿਲੀ। ਅੰਕਿਤ ਸ਼ਰਮਾ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਤਾਹਿਰ ਹੁਸੈਨ ਨੂੰ ਗ੍ਰਿਫਤਾਰ ਕੀਤਾ ਸੀ। ਚਾਰਜਸ਼ੀਟ ‘ਚ ਪੁਲਿਸ ਨੇ ਕਿਹਾ ਕਿ ਦੰਗਿਆਂ ਪਿੱਛੇ ਡੂੰਘੀ ਸਾਜਿਸ਼ ਰਚੀ ਗਈ ਸੀ ਅਤੇ ਤਾਹਿਰ ਹੁਸੈਨ ਦੀ ਅਗਵਾਈ ਵਾਲੀ ਭੀੜ ਦੁਆਰਾ ਸ਼ਰਮਾ ਨੂੰ ਮਾਰ ਦਿੱਤਾ ਗਿਆ ਸੀ।
ਇਸ ਹਿੰਸਾ ਵਿੱਚ, ਝੜਪ ਦੌਰਾਨ ਦਿੱਲੀ ਪੁਲਿਸ ਦਾ ਹੈੱਡ ਕਾਂਸਟੇਬਲ ਰਤਨ ਲਾਲ ਵੀ ਮਾਰਿਆ ਗਿਆ ਸੀ। ਉਹ ਸਹਾਇਕ ਕਮਿਸ਼ਨਰ ਪੁਲਿਸ ਕਮਿਸ਼ਨਰ ਦੇ ਗਾਕੂਲਪੁਰੀ ਦਫ਼ਤਰ ਨਾਲ ਜੁੜੇ ਹੋਏ ਸੀ।
Twitter ‘ਤੇ ਉਠੀ ਕੋਹਲੀ ਅਤੇ ਅਨੁਸ਼ਕਾ ਦੇ ਤਲਾਕ ਦੀ ਮੰਗ ਦਾ ਜਾਣੋ ਸੱਚ, #VirushkaDivorce ਹੋਇਆ ਟ੍ਰੈਂਡ
ਤਾਹਿਰ ਹੁਸੈਨ ਦੇ ਘਰ ਕੀਤਾ ਗਿਆ ਸੀ ਕਤਲ:
ਦੱਸ ਦਈਏ ਕਿ ਕਤਲ ਦੀ ਜਾਂਚ ਕਰ ਰਹੀ ਅਪਰਾਧ ਸ਼ਾਖਾ ਨੂੰ ਜਾਂਚ ਦੌਰਾਨ ਪਤਾ ਲੱਗਿਆ ਸੀ ਕਿ ਦੰਗਾਕਾਰੀਆਂ ਨੇ ਤਾਹਿਰ ਹੁਸੈਨ ਦੇ ਘਰ ਨੇੜੇ ਹੀ ਅੰਕਿਤ ਸ਼ਰਮਾ ਨੂੰ ਅਗਵਾ ਕਰ ਲਿਆ ਸੀ। ਉਸ ਨੂੰ ਖਿੱਚ ਕੇ ਹੁਸੈਨ ਦੇ ਘਰ ਲੈ ਜਾਇਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਇਸ ਕਤਲ ਦੇ ਇਲਜ਼ਾਮ ‘ਚ ਤਾਹਿਰ ਹੁਸੈਨ ਨੂੰ ਗ੍ਰਿਫਤਾਰ ਕੀਤਾ ਸੀ।
ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਇੱਕ ਹੋਰ ਮੁਲਜ਼ਮ ਸਲਮਾਨ ਨੇ ਪੁਲਿਸ ਨੂੰ ਦੱਸਿਆ ਕਿ ਅੰਕਿਤ ਨੂੰ ਤਾਹਿਰ ਦੇ ਘਰ ਵਿੱਚ ਜ਼ਬਰਦਸਤ ਕੁੱਟਿਆ ਗਿਆ ਅਤੇ ਫਿਰ ਲੋਕਾਂ ਨੇ ਉਸ ਨੂੰ ਚਾਕੂ ਮਾਰ ਦਿੱਤਾ। ਪੋਸਟਮਾਰਟਮ ਦੀ ਰਿਪੋਰਟ ‘ਚ ਅੰਕਿਤ ਸ਼ਰਮਾ ਦੇ ਸਰੀਰ 'ਤੇ 50 ਤੋਂ ਜ਼ਿਆਦਾ ਚਾਕੂ ਦੇ ਜ਼ਖਮ ਵੀ ਮਿਲੇ ਹਨ।
ਟਵਿੱਟਰ ਨੇ ਅਮੂਲ ਦਾ ਆਕਊਂਟ ਬਲਾਕ ਕਰਨ ਤੇ ਦਿੱਤਾ ਇਹ ਹਵਾਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦਿੱਲੀ ਹਿੰਸਾ ‘ਚ ਪੁਲਿਸ ਨੇ 410 ਲੋਕਾਂ ਖ਼ਿਲਾਫ਼ ਦਾਖਿਲ ਕੀਤੀ ਚਾਰਜਸ਼ੀਟ
ਏਬੀਪੀ ਸਾਂਝਾ
Updated at:
07 Jun 2020 08:13 AM (IST)
ਦਿੱਲੀ ਪੁਲਿਸ ਨੇ ਫਰਵਰੀ ‘ਚ ਉੱਤਰ-ਪੂਰਬੀ ਦਿੱਲੀ ‘ਚ ਫਿਰਕੂ ਹਿੰਸਾ ਨਾਲ ਜੁੜੇ 78 ਮਾਮਲਿਆਂ ‘ਚ 410 ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਉੱਤਰ-ਪੂਰਬੀ ਦਿੱਲੀ ‘ਚ 24 ਫਰਵਰੀ ਨੂੰ ਹੋਏ ਫਿਰਕੂ ਦੰਗਿਆਂ ‘ਚ 53 ਲੋਕ ਮਾਰੇ ਗਏ ਸੀ ਅਤੇ 200 ਦੇ ਕਰੀਬ ਲੋਕ ਜ਼ਖਮੀ ਹੋਏ ਸੀ।
- - - - - - - - - Advertisement - - - - - - - - -