ਦੱਸ ਦਈਏ ਕਿ ਅਦਾਲਤ ਨੇ ਨਾਮਜ਼ਦ ਮੁਲਜ਼ਮਾਂ ਦਾ 19 ਅਕਤੂਬਰ, 2018 ਨੂੰ ਇਸ਼ਤਿਹਾਰ ਵੀ ਜਾਰੀ ਕਰਦਿਆਂ ਉਕਤ ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਸੀ। ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਮੌੜ ਮੰਡੀ ਧਮਾਕੇ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਗਠਿਤ ਕੀਤੇ ਗਏ ਐਸਆਈਟੀ ਦੇ ਨਵੇਂ ਮੈਂਬਰ ਐਸਐਸਪੀ ਬਠਿੰਡਾ ਨੇ 2 ਦਸੰਬਰ 2019 ਨੂੰ ਪਹਿਲੀ ਵਾਰ ਇਸ ਥਾਂ ਦਾ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ। ਐਸਐਸਪੀ ਨੇ ਕਿਹਾ ਸੀ ਕਿ ਤਫ਼ਤੀਸ਼ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਜੇਕਰ ਐਸਆਈਟੀ ਨੂੰ ਲੱਗਦਾ ਹੈ ਕਿ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ, ਤਾਂ ਉਹ ਸਿਰਸਾ ਕੈਂਪ ਵਿਖੇ ਸਬੰਧਤ ਲੋਕਾਂ ਨਾਲ ਪੁੱਛਗਿੱਛ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ। ਰਾਜੇਸ਼ ਕੁਮਾਰ ਥਾਣਾ ਇੰਚਾਰਜ ਮੌੜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਐਸਆਈਟੀ ਕਰ ਰਹੀ ਹੈ।