ਚੰਡੀਗੜ੍ਹ: Punjab News : 'ਆਪ' ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ 'ਆਮ ਆਦਮੀ ਪਾਰਟੀ' ਲਗਾਤਾਰ ਭਾਰਤ ਦੀ ਤਰੱਕੀ ਲਈ ਕੰਮ ਕਰ ਰਹੀ ਹੈ ਪਰ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ। ਇਸੇ ਲਈ ਉਹ ਰਾਹ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ। ਕਦੇ CBI ਕਦੇ ਕੁਝ ਹੋਰ ਪਰ ਸਾਡਾ ਇਰਾਦਾ ਸਪੱਸ਼ਟ ਹੈ। ਤੁਸੀਂ ਆਪਣਾ ਜ਼ੋਰ ਲਾ ਲਓ, ਪਰ ਦੇਸ਼ ਦੀ ਤਰੱਕੀ ਲਈ ਅਸੀਂ ਅੱਗੇ ਵਧਦੇ ਰਹਾਂਗੇ।  


 




ਉਨ੍ਹਾਂ ਕਿਹਾ ਕਿ ਅੱਜ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ। ਦੁਨੀਆਂ ਦੇ ਸਭ ਤੋਂ ਵੱਡੇ ਅਖ਼ਬਾਰਾਂ 'ਚੋਂ ਇੱਕ 'ਨਿਊਯਾਰਕ ਟਾਈਮਜ਼' ਦੇ ਪਹਿਲੇ ਪੰਨੇ 'ਤੇ ਦਿੱਲੀ ਦੇ 'ਸਿੱਖਿਆ ਮਾਡਲ' ਨੂੰ ਸਰਾਹਿਆ ਗਿਆ ਹੈ। ਸਾਡਾ ਦੇਸ਼ ਹੁਣ ਦੁਨੀਆਂ ਦਾ ਧਿਆਨ ਖਿੱਚ ਰਿਹਾ ਹੈ।