ਨਵੀਂ ਦਿੱਲੀ: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ (Deputy Governor VK Saxena) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਦੀ ਸ਼ਰਾਬ ਨੀਤੀ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਹਨ। ਐਲਜੀ ਸਕਸੈਨਾ ਨੇ ਇਹ ਕਾਰਵਾਈ ਨਵੀਂ ਆਬਕਾਰੀ ਨੀਤੀ 'ਤੇ ਮੁੱਖ ਸਕੱਤਰ ਨਰੇਸ਼ ਕੁਮਾਰ ਦੀ ਰਿਪੋਰਟ ਤੋਂ ਬਾਅਦ ਕੀਤੀ ਹੈ। ਇਸ ਰਿਪੋਰਟ 'ਚ ਸਿੱਧੇ ਤੌਰ 'ਤੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦਾ ਨਾਂ ਲਿਆ ਗਿਆ ਹੈ। ਨਵੀਂ ਨੀਤੀ ਰਾਹੀਂ ਸ਼ਰਾਬ ਦੇ ਲਾਇਸੈਂਸਧਾਰਕਾਂ ਨੂੰ ਫਾਇਦਾ ਹੋਣ ਦੀ ਗੱਲ ਕਹੀ ਗਈ ਸੀ।






 


ਉਧਰ, ਮਨੀਸ਼ ਸਿਸੋਦੀਆ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਸੀਐਮ ਅਰਵਿੰਦ ਕੇਜਰੀਵਾਲ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ- "ਮੈਂ ਮਨੀਸ਼ ਸਿਸੋਦੀਆ ਨੂੰ 22 ਸਾਲਾਂ ਤੋਂ ਜਾਣਦਾ ਹਾਂ। ਉਹ ਬਹੁਤ ਇਮਾਨਦਾਰ ਤੇ ਦੇਸ਼ ਭਗਤ ਹਨ। ਮਨੀਸ਼ ਨੇ ਦਿੱਲੀ ਦੇ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਲਈ ਦਿਨ-ਰਾਤ ਕੰਮ ਕੀਤਾ।" ਲੋਕ ਜਾਣਦੇ ਨੇ ਅਸੀਂ ਜੇਲ੍ਹ ਤੋਂ ਨਹੀਂ ਡਰਦੇ। ਤੁਸੀਂ ਲੋਕ ਸਾਵਰਕਰ ਦੇ ਬੱਚੇ ਹੋ, ਅਸੀਂ ਭਗਤ ਸਿੰਘ ਦੇ ਬੱਚੇ ਹਾਂ, ਸੋਚਣ ਵਾਲੀ ਗੱਲ ਹੈ ਕਿ ਉਹ ਹੱਥ ਧੋ ਕੇ ਸਾਡੇ ਮਗਰ ਕਿਉਂ ਆ ਰਹੇ ਹਨ। ਇਸ ਦੇ ਤਿੰਨ ਕਾਰਨ ਹਨ-


ਪਹਿਲਾ ਆਮ ਆਦਮੀ ਦੇ ਲੋਕ ਇਮਾਨਦਾਰ ਹਨ, ਪੂਰੇ ਦੇਸ਼ ਦਾ ਇਹ ਵਿਸ਼ਵਾਸ ਹੈ। ਦੂਜਾ ਜਦੋਂ ਤੋਂ ਪੰਜਾਬ ਜਿੱਤੇ ਹਾਂ, ਪੂਰੇ ਦੇਸ਼ ਦਾ ਸਮਰਥਨ ਮਿਲ ਰਿਹਾ ਹੈ। ਸਾਨੂੰ ਕੋਈ ਨਹੀਂ ਰੋਕ ਸਕਦਾ। ਤੀਜਾ ਦਿੱਲੀ ਦੇ ਕੰਮਾਂ ਨੂੰ ਰੋਕਣਾ ਚਾਹੁੰਦੇ ਹਨ। ਦਿੱਲੀ ਦੀ ਦੁਨੀਆ ਭਰ ਵਿੱਚ ਚਰਚਾ ਹੈ।