ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਅੱਜ ਸਰਹੱਦਾਂ ਦੀ ਸੁਰੱਖਿਆ ਬਾਰੇ ਚਰਚਾ ਲਈ ਬੀਐਸਐਫ ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ (BSF Director General Pankaj Kumar Singh) ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਸਰਹੱਦ ਪਾਰੋਂ ਡ੍ਰੋਨਾਂ ਜ਼ਰੀਏ ਆਉਣ ਵਾਲੇ ਨਸ਼ੇ ਤੇ ਹਥਿਆਰਾਂ ਨੂੰ ਨੱਥ ਪਾਉਣ ਬਾਰੇ ਚਰਚਾ ਕੀਤੀ ਗਈ। ਇਸ ਵੇਲੇ ਪੰਜਾਬ ਤੇ ਕੇਂਦਰ ਸਰਕਾਰ ਸਾਹਮਣੇ ਪਾਕਿਸਤਾਨ ਵਾਲੇ ਪਾਸਿਓਂ ਡ੍ਰੋਨਾਂ ਜ਼ਰੀਏ ਆਉਣ ਵਾਲਾ ਨਸ਼ਾ ਤੇ ਹਥਿਆਰ ਵੱਡੀ ਚੁਣੌਤੀ ਬਣਿਆ ਹੋਇਆ ਹੈ। 



ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਅੱਜ BSF ਦੇ DG ਪੰਕਜ ਕੁਮਾਰ ਸਿੰਘ ਨਾਲ ਮੁਲਾਕਾਤ ਹੋਈ...ਸਰਹੱਦਾਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ…ਸਰਹੱਦ ਪਾਰੋਂ ਡਰੋਨਾਂ ਜ਼ਰੀਏ ਨਸ਼ੇ ਤੇ ਹਥਿਆਰਾਂ ਦੇ ਗਿਰੋਹਾਂ ‘ਤੇ ਲਗਾਮ ਲਗਾਉਣ ਲਈ ਮੇਰੀ ਸਰਕਾਰ ਤੇ BSF ਦੋਵੇਂ ਗੰਭੀਰ ਹਨ…ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿਰੋਧੀ ਤਾਕਤਾਂ ਨਾਲ ਪੂਰੀ ਸਖ਼ਤੀ ਨਾਲ ਨਜਿੱਠਾਂਗੇ।