ਪ੍ਰਕਾਸ਼ ਜਾਵਡੇਕਰ ਨੇ ਕਿਹਾ, “ਇੱਥੇ ਜੋ ਵੀ ਦਿੱਲੀ ਦੇ ਲੋਕ ਉਨ੍ਹਾਂ ਦੇ ਪੱਖ 'ਚ ਸੀ, ਉਹ ਪਿੱਛੇ ਹਟ ਗਏ, ਇਸ ਦਾ ਕੀ ਕਾਰਨ ਹੈ। ਕਾਰਨ ਇਹ ਹੈ ਕਿ ਕੇਜਰੀਵਾਲ ਹੁਣ ਨਿਰਦੋਸ਼ ਤਰੀਕੇ ਨਾਲ ਪੁੱਛ ਰਹੇ ਹਨ ਕਿ ਕੀ ਮੈਂ ਅੱਤਵਾਦੀ ਹਾਂ…ਇਸ ਲਈ ਅੱਤਵਾਦੀ ਹੋਣ ਦੇ ਬਹੁਤ ਸਾਰੇ ਸਬੂਤ ਹਨ। ਤੁਸੀਂ ਆਪ ਕਿਹਾ ਕਿ ਮੈਂ ਅਰਾਜਕਤਾਵਾਦੀ ਹਾਂ। ਅਰਾਜਕਤਾਵਾਦੀ ਤੇ ਅੱਤਵਾਦੀ 'ਚ ਬਹੁਤ ਜ਼ਿਆਦਾ ਅੰਤਰ ਨਹੀਂ ਹੁੰਦਾ।"
ਹੁਣ ਆਦਮੀ ਪਾਰਟੀ ਨੇ ਇਸ 'ਤੇ ਨਿਸ਼ਾਨਾ ਸਾਧਿਆ ਹੈ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਬੀਜੇਪੀ ਨੂੰ ਚੁਣੌਤੀ ਦਿੱਤੀ ਕਿ ਜੇ ਅਰਵਿੰਦ ਕੇਜਰੀਵਾਲ ਅੱਤਵਾਦੀ ਹੈ ਤਾਂ ਭਾਜਪਾ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਵੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਿਹਾ ਸੀ। ਚੋਣ ਕਮਿਸ਼ਨ ਦਿੱਲੀ ਚੋਣਾਂ 'ਚ ਵਿਵਾਦਪੂਰਨ ਬਿਆਨ ਨੂੰ ਲੈ ਕੇ ਭਾਜਪਾ ਨੇਤਾਵਾਂ ਖ਼ਿਲਾਫ਼ ਕਾਰਵਾਈ ਕੀਤੀ ਹੈ।