ਸੋਮਵਾਰ ਨੂੰ, ਸਿਹਤ ਮੰਤਰਾਲੇ ਨੇ ਆਪਣੀ ਸੋਧੀ ਹੋਈ ਯਾਤਰਾ ਸਲਾਹਕਾਰ 'ਚ ਚੀਨ ਦੇ ਹੁਬੇਈ ਪ੍ਰਾਂਤ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਮਹਾਂਮਾਰੀ ਦੇ ਮੱਦੇਨਜ਼ਰ ਲੋਕਾਂ ਨੂੰ ਦੇਸ਼ ਦੀ ਯਾਤਰਾ ਕਰਨ ਤੋਂ ਬਚਣ ਲਈ ਕਿਹਾ। ਮੰਤਰਾਲੇ ਨੇ ਕਿਹਾ ਹੈ ਕਿ ਗੁਆਂਢੀ ਦੇਸ਼ਾਂ ਤੋਂ ਵਾਪਸ ਆਉਣ ਵਾਲਿਆਂ 'ਤੇ ਯਾਤਰਾ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਐਤਵਾਰ ਨੂੰ ਯਾਤਰਾ ਮਸ਼ਵਰਾ ਜਾਰੀ ਕੀਤਾ ਗਿਆ ਸੀ।
ਕੇਰਲਾ 'ਚ ਚੀਨ ਅਤੇ ਕੋਰੋਨਾ ਵਾਇਰਸ ਪ੍ਰਭਾਵਿਤ ਥਾਂਵਾਂ ਦੀ ਯਾਤਰਾ ਕਰਨ ਵਾਲੇ 1,999 ਲੋਕਾਂ ਨੂੰ ਨਿਗਰਾਨੀ ਹੇਠ ਰੱਖੀਆ ਗਿਆ ਹੈ। ਚੀਨ ਦੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਦੋ ਹਫ਼ਤਿਆਂ 'ਚ ਵਾਈਰਸ ਦੇ ਕੇਸਾਂ 'ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ, ਜਿਸ ਤੋਂ ਬਾਅਦ ਇਹ ਘੱਟ ਜਾਵੇਗਾ ਕਿਉਂਕਿ ਚੀਨੀ ਨਵੇਂ ਸਾਲ ਦੀਆਂ ਛੁੱਟੀਆਂ ਮੌਕੇ ਵੁਹਾਨ ਅਤੇ ਹੁਬੇਈ ਪ੍ਰਾਂਤ ਤੋਂ ਅਤੇ ਵਿਦੇਸ਼ਾਂ ਦੀ ਯਾਤਰਾ ਕਰਨ ਵਾਲੇ ਲੱਖਾਂ ਲੋਕ ਹੁਣ ਵਾਪਸ ਆ ਰਹੇ ਹਨ। ਚੀਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 361 ਹੋ ਗਈ ਹੈ। ਜਦੋਂ ਕਿ ਲਗਪਗ 14,000 ਲੋਕ ਸੰਕਰਮਿਤ ਹਨ।