ਗੁਰਦਾਸਪੁਰ: ਦੀਨਾਨਗਰ ਵਿੱਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮੋਟਰਸਾਈਕਲ ਸਵਾਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਬੰਦੇ ਦਾ ਕਸੂਰ ਸਿਰਫ ਇਹ ਸੀ ਕਿ ਉਸ ਦਾ ਮੋਟਰਸਾਈਕਲ ਪੈਲੇਸ ਮਾਲਕਾਂ ਦੀ ਨਵੀਂ ਕਾਰ ਨਾਲ ਟਕਰਾ ਗਿਆ ਸੀ। ਇਸ ਨਾਲ ਕਾਰ ਦਾ ਬੰਪਰ ਟੁੱਟ ਗਿਆ ਜਿਸ ਦੀ ਕੀਮਤ ਉਸ ਨੂੰ ਜਾਨ ਦੇ ਕੇ ਤਾਰਨੀ ਪਈ।
ਮ੍ਰਿਤਕ ਦੀ ਪਛਾਣ ਅਰਜੁਨ ਕੁਮਾਰ (43) ਪੁੱਤਰ ਚਰਨ ਦਾਸ ਵਾਸੀ ਪਿੰਡ ਅਵਾਂਖਾ ਪੁਰਾਣੀ ਆਬਾਦੀ ਵਜੋਂ ਹੋਈ ਹੈ। ਉਹ ਦੀਨਾਨਗਰ ਦੀ ਗੋਲਡਨ ਟਰਾਂਸਪੋਰਟ ਕੰਪਨੀ ਵਿੱਚ ਟਰੱਕ ਚਲਾਉਂਦਾ ਸੀ। ਅਰਜੁਨ ਕੁਮਾਰ ਸ਼ਨਿਚਰਵਾਰ ਦੀ ਰਾਤ ਜਦੋਂ ਆਪਣੇ ਮੋਟਰਸਾਈਕਲ ’ਤੇ ਬਾਲਟੀ ਲੱਦ ਕੇ ਰੇਲਵੇ ਰੋਡ ਨੂੰ ਜਾ ਰਿਹਾ ਸੀ ਤਾਂ ਪਾਇਲ ਪਲਾਜ਼ਾ ਪੈਲੇਸ ਨੇੜੇ ਖੜ੍ਹੀ ਕਾਰ ਨਾਲ ਮੋਟਰਸਾਈਕਲ ਪਿੱਛੇ ਬੰਨ੍ਹੀ ਬਾਲਟੀ ਵੱਜਣ ਕਾਰਨ ਕਾਰ ਦਾ ਬੰਪਰ ਟੁੱਟ ਗਿਆ।
ਇਸ ਤੋਂ ਗੁੱਸੇ ’ਚ ਆਏ ਪੈਲੇਸ ਮਾਲਕਾਂ ਨੇ ਉਸ ਦੀ ਕੁੱਟਮਾਰ ਕੀਤੀ। ਕਿਸੇ ਤਰ੍ਹਾਂ ਇੱਕ ਹੋਰ ਟਰੱਕ ਡਰਾਈਵਰ ਨੇ ਉਸ ਨੂੰ ਬਚਾ ਕੇ ਘਰ ਪਹੁੰਚਾਇਆ। ਮ੍ਰਿਤਕ ਦੇ ਪਰਿਵਾਰ ਅਨੁਸਾਰ ਅਰਜੁਨ ਕੁਮਾਰ ਸਾਰੀ ਰਾਤ ਪੀੜ ਨਾਲ ਤੜਫ਼ਦਾ ਰਿਹਾ ਪਰ ਬਿਮਾਰ ਪਤਨੀ ਤੇ ਛੋਟਾ ਬੱਚਾ ਹੋਣ ਕਾਰਨ ਉਹ ਉਸ ਨੂੰ ਕਿਸੇ ਡਾਕਟਰ ਕੋਲ ਨਹੀਂ ਲਿਜਾ ਸਕੇ। ਸਵੇਰੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।
ਕਾਰ ਦੇ ਬੰਪਰ 'ਚ ਵੱਜਾ ਮੋਟਰਸਾਈਕਲ, ਕੁੱਟ-ਕੁੱਟ ਬੰਦਾ ਮਾਰਿਆ
ਏਬੀਪੀ ਸਾਂਝਾ
Updated at:
03 Feb 2020 12:16 PM (IST)
ਦੀਨਾਨਗਰ ਵਿੱਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮੋਟਰਸਾਈਕਲ ਸਵਾਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਬੰਦੇ ਦਾ ਕਸੂਰ ਸਿਰਫ ਇਹ ਸੀ ਕਿ ਉਸ ਦਾ ਮੋਟਰਸਾਈਕਲ ਪੈਲੇਸ ਮਾਲਕਾਂ ਦੀ ਨਵੀਂ ਕਾਰ ਨਾਲ ਟਕਰਾ ਗਿਆ ਸੀ। ਇਸ ਨਾਲ ਕਾਰ ਦਾ ਬੰਪਰ ਟੁੱਟ ਗਿਆ ਜਿਸ ਦੀ ਕੀਮਤ ਉਸ ਨੂੰ ਜਾਨ ਦੇ ਕੇ ਤਾਰਨੀ ਪਈ।
- - - - - - - - - Advertisement - - - - - - - - -