ਅਹਿਮਦਾਬਾਦ: ਟਰੰਪ ਤੇ ਨਰਿੰਦਰ ਮੋਦੀ ਨੇ 22 ਕਿਮੀ ਲੰਬਾ ਰੋਡ ਸ਼ੋਅ ਕੀਤਾ। ਇਸ ਤੋਂ ਬਾਅਦ ਰਾਸ਼ਟਰਪਤੀ ਡੋਲਾਨਡ ਟਰੰਪ ਆਪਣੀ ਪਤਨੀ ਮੇਲਾਨੀਆ ਸਣੇ ਮੋਟੇਰਾ ਸਟੇਡੀਅਮ ਪਹੁੰਚੇ। ਜਿੱਥੇ ਉਨ੍ਹਾਂ ਨੇ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਮਜ਼ਬੂਤ ਹੋਣ ਦੀ ਗੱਲ ਕੀਤੀ। ਆਪਣੇ ਭਾਸ਼ਣ 'ਚ ਉਨ੍ਹਾਂ ਨੇ ਮੋਦੀ ਤੇ ਭਾਰਤ ਦੀ ਖੂਬ ਤਾਰੀਫ ਕੀਤੀ। ਟਰੰਪ ਦੀ ਸਪੀਚ ਦੀਆਂ ਅਹਿਮ ਗੱਲਾਂ:


1. ਡੋਨਾਲਡ ਟਰੰਪ ਨੇ ਨਮਸਤੇ ਕਹਿ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਟਰੰਪ ਨੇ ਕਿਹਾ ਕਿ ਅਮਰੀਕਾ ਹਮੇਸ਼ਾ ਭਾਰਤ ਦਾ ਵਫਾਦਾਰ ਬਣਿਆ ਰਹੇਗਾ। ਮੋਦੀ ਦੇਸ਼ ਲਈ ਬਿਹਤਰੀਨ ਕੰਮ ਕਰ ਰਹੇ ਹਨ। ਮੋਟੇਰਾ ਸਟੇਡੀਅਮ ਕਾਫੀ ਖੂਬਸੂਰਤ ਹੈ। ਮੈਂ ਇਸ ਸ਼ਾਨਦਾਰ ਸਵਾਗਤ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਟਰੰਪ ਨੇ ਕਿਹਾ ਕਿ ਪੰਜ ਮਹੀਨੇ ਪਹਿਲਾਂ ਅਮਰੀਕਾ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ ਸੀ, ਅੱਜ ਭਾਰਤ ਨੇ ਸਾਡਾ ਸਵਾਗਤ ਕੀਤਾ ਹੈ, ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ।

2.
ਪ੍ਰਧਾਨ ਮੰਤਰੀ ਮੋਦੀ ਦੀ ਜ਼ਿੰਦਗੀ ਤੋਂ ਦਿਖਦਾ ਹੈ ਕਿ ਇਸ ਦੇਸ਼ 'ਚ ਵਿਕਾਸ ਦੀ ਉਮੀਦ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤੀ ਗਣਤੰਤਰ ਦੇ ਸਭ ਤੋਂ ਮਜ਼ਬੂਤ ਨੇਤਾਵਾਂ 'ਚ ਸ਼ਾਮਲ ਹਨ।

3.
ਟਰੰਪ ਨੇ ਕਿਹਾ ਕਿ ਪੀਐਮ ਮੋਦੀ ਕਾਫੀ ਕਾਮਯਾਬ ਨੇਤਾ ਹਨ। ਉਹ ਬਿਹਤਰੀਨ ਕੰਮ ਕਰ ਰਹੇ ਹਨ। ਮੋਦੀ ਕਰੜੀ ਮਿਹਨਤ ਦੀ ਮਿਸਾਲ ਹਨ। ਮੋਦੀ ਦੀ ਨੁਮਾਇੰਦਗੀ 'ਚ ਕਰੋੜਾਂ ਲੋਕ ਗਰੀਬੀ ਤੋਂ ਬਾਹਰ ਆਏ ਹਨ।

4. ਟਰੰਪ ਨੇ ਕਿਹਾ ਕਿ ਭਾਰਤੀ ਲੋਕ ਕਾਫੀ ਮਿਹਨਤੀ ਹਨ। ਅਮਰੀਕਾ '40 ਲੱਖ ਭਾਰਤੀ ਰਹਿੰਦੇ ਹਨ, ਜੋ ਸਾਡੇ ਦੋਸਤ ਹਨ ਤੇ ਉਹ ਹਰ ਖੇਤਰ 'ਚ ਬਿਹਰਤਰੀਨ ਕੰਮ ਕਰ ਰਹੇ ਹਨ।

5. ਡੋਨਾਲਡ ਟਰੰਪ ਨੇ ਕਿਹਾ ਕਿ ਅੱਜ ਭਾਰਤ ਵੱਡੀ ਤਾਕਤ ਬਣਕੇ ਉੱਭਰ ਰਿਹਾ ਹੈ, ਜੋ ਇਸ ਦਹਾਕੇ ਦੀ ਸਭ ਤੋਂ ਵੱਡੀ ਗੱਲ ਹੈ। ਤੁਸੀਂ ਇਹ ਸਭ ਇੱਕ ਸ਼ਾਂਤੀਪੂਰਨ ਦੇਸ਼ ਹੋਣ ਦੇ ਨਾਲ ਹਾਸਲ ਕੀਤਾ ਹੈ।

6. ਟਰੰਪ ਨੇ ਕਿਹਾ ਕਿ ਸਾਡੇ ਦੇਸ਼ ਲਈ ਤੁਸੀਂ ਜੋ ਯੋਗਦਾਨ ਦਿੱਤਾ ਹੈ, ਅਮਰੀਕਾ ਉਸ ਲਈ ਭਾਰਤ ਦਾ ਧੰਨਵਾਦੀ ਹੈ। ਪੀਐਮ ਮੋਦੀ ਦੀ ਨੁਮਾਇੰਦਗੀ 'ਚ ਭਾਰਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਮਿਲ ਕੇ ਅੱਗੇ ਵਧਣਗੇ।

7.
ਟਰੰਪ ਨੇ ਆਪਣੀ ਸਪੀਚ 'ਚ ਬਾਲੀਵੁੱਡ ਫ਼ਿਲਮਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਭਾਰਤ 'ਚ ਲਗਪਗ 2000 ਫ਼ਿਲਮਾਂ ਹਰ ਸਾਲ ਬਣਦੀਆਂ ਹਨ ਜਿਨ੍ਹਾਂ 'ਚ ਡਾਂਸ, ਰੋਮਾਂਸ, ਇਮੋਸ਼ਨ ਹੁੰਦਾ ਹੈ।

8.
ਟਰੰਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੋਵੇਂ ਦੇਸ਼ ਅੱਤਵਾਦ ਤੋਂ ਪ੍ਰਭਾਵਿਤ ਰਹੇ ਹਨ। ਅਸੀਂ ਆਈਐਸਆਈਐਸ ਨੂੰ 100 ਫੀਸਦ ਖ਼ਤਮ ਕੀਤਾ ਹੈ। ਅਸੀਂ ਅੱਤਵਾਦ ਦੀ ਵਿਦਾਰਧਾਰਾ ਨੂੰ ਖ਼ਤਮ ਕਰਨਾ ਹੈ।

9. ਟਰੰਪ ਨੇ ਕਿਹਾ ਕਿ ਅਸੀਂ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਮਝੌਤੇ ਕਰਾਂਗੇ। ਸਾਡੀ ਅਰਥਵਿਵਸਥਾ ਕਾਫੀ ਚੰਗੀ ਹੈ। ਅਸੀਂ ਕਾਰੋਬਾਰ ਦੇ ਖੇਤਰ 'ਚ ਘੱਟ ਤੋਂ ਘੱਟ ਪ੍ਰਤੀਬੰਧ ਕਰਾਂਗੇ।

10. ਟਰੰਪ ਨੇ ਕਿਹਾ ਕਿਹਾ ਕਿ ਸਾਨੂੰ ਮਾਣ ਹੈ ਕਿ ਔਰਤਾਂ ਹੁਣ ਹਰ ਖੇਤਰ 'ਚ ਚੰਗਾ ਕੰਮ ਕਰ ਰਹੀਆਂ ਹਨ। ਭਾਰਤ ਨੇ ਚੰਦਰਯਾਨ ਨੂੰ ਲੈ ਕੇ ਜੋ ਕੰਮ ਕੀਤਾ ਉਹ ਕਾਫੀ ਚੰਗਾ ਹੈ। ਪੁਲਾੜ 'ਚ ਸਿਤਾਰਿਆਂ 'ਚ ਭਾਰਤ ਦਾ ਕੰਮ ਵਧਿਆ ਰਿਹਾ ਹੈ। ਮੋਦੀ ਨੂੰ ਇਸ ਲਈ ਵਧਾਈ ਤੇ ਭਾਰਤ ਅਜੇ ਇਸ ਤੋਂ ਅੱਗੇ ਜਾਵੇਗਾ।