ਬ੍ਰਿਟੇਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਨੇ ਆਪਣੇ ਵੱਡੇ ਪੋਤੇ ਤੇ ਹਾਲ ਹੀ 'ਚ ਸ਼ਾਹੀ ਪਰਿਵਾਰ ਦੀ ਮੈਂਬਰਸ਼ਿਪ ਛੱਡਣ ਦਾ ਐਲਾਨ ਕਰਨ ਵਾਲੇ ਪ੍ਰਿੰਸ ਹੈਰੀ ਦੇ ਭਰਾ ਪ੍ਰਿੰਸ ਵਿਲਿਅਮ ਨੂੰ ਨਵੇਂ ਸ਼ਾਹੀ ਖਿਤਾਬ ਨਾਲ ਨਿਵਾਜਿਆ। ਹਾਲ ਹੀ ਚ ਹੈਰੀ ਤੇ ਮੇਘਨ ਮਾਰਕਲ ਨੇ ਇੰਸਟਾਗ੍ਰਾਮ ਤੇ ਐਲਾਨ ਕੀਤਾ ਸੀ ਕਿ ਉਹ ਸ਼ਾਹੀ ਪਰਿਵਾਰ ਤੋਂ ਆਪਣੇ ਆਪ ਨੂੰ ਵੱਖ ਕਰ ਰਹੇ ਨੇ।


ਇਸ ਤੋਂ ਬਾਅਦ ਹੀ ਸ਼ਨੀਵਾਰ ਪ੍ਰਿੰਸ ਵਿਲਿਅਮ ਨੂੰ ਸਕਾਟਲੈਂਡ ਦੇ ਚਰਚ ਦੀ ਜਨਰਲ ਅਸੈਂਲੀ ਚ ਨਵਾਂ ਲਾਰਡ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ। ਹੁਣ ਇਸ ਨਵੇਂ ਅਹੁਦੇ ਦੇ ਨਾਲ ਪ੍ਰਿੰਸ ਵਿਲਿਅਮ ਸਕਾਟਲੈਂਡ ਦੇ ਚਰਚ ਵਿਚ ਬ੍ਰਿਟਿਸ਼ ਰਾਜਸ਼ਾਹੀ ਦੇ ਮੁੱਖ ਦਾਅਵੇਦਾਰ ਹੋਣਗੇ।