ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi) ਨੇ ਪੈਟਰੋਲ ਅਤੇ ਡੀਜ਼ਲ (Petrol-Diesel) 'ਤੇ ਐਕਸਾਈਜ਼ ਡਿਊਟੀ (excise Duty) ਵਧਾਉਣ ਲਈ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, “ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਲਾਭ ਜਨਤਾ ਨੂੰ ਮਿਲਣਾ ਚਾਹੀਦਾ ਹੈ। ਪਰ ਭਾਜਪਾ ਸਰਕਾਰ (BJP Govenrment) ਵਾਰ-ਵਾਰ ਆਬਕਾਰੀ ਡਿਊਟੀ ਵਧਾ ਕੇ ਲੋਕਾਂ ਨੂੰ ਮਿਲਣ ਵਾਲਾ ਫਾਈਦਾ ਆਪਣੇ ਕੋਲ ਰੱਖ ਰਹੀ ਹੈ।“ ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਨੇ ਦਾਅਵਾ ਕੀਤਾ, "ਕੱਚੇ ਤੇਲ ਦੀ ਕੀਮਤ ਵਿੱਚ ਆਈ ਗਿਰਾਵਟ ਦਾ ਲਾਭ ਆਮ ਲੋਕਾਂ ਨੂੰ ਨਹੀਂ ਮਿਲ ਰਿਹਾ ਅਤੇ ਜੋ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ ਉਸ ਨਾਲ ਮਜ਼ਦੂਰਾਂ, ਮੱਧ ਵਰਗ, ਕਿਸਾਨਾਂ ਅਤੇ ਉਦਯੋਗਾਂ ਦੀ ਵੀ ਮਦਦ ਨਹੀਂ ਹੋ ਰਹੀ।"

ਪ੍ਰਿਯੰਕਾ ਨੇ ਸਵਾਲ ਕੀਤਾ ਕਿ ਆਖਰਕਾਰ, ਸਰਕਾਰ ਕਿਸ ਲਈ ਪੈਸਾ ਇਕੱਠਾ ਕਰ ਰਹੀ ਹੈ? ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ”ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਤੇਲ ਦੀਆਂ ਘੱਟ ਕੀਮਤਾਂ, ਪੈਟਰੋਲ ਅਤੇ ਡੀਜ਼ਲ ਦੀਆਂ ਘੱਟ ਕੀਮਤਾਂ ਦਾ ਲਾਭ ਕਿਸਾਨ-ਦੁਕਾਨਦਾਰ-ਵਪਾਰੀ-ਮਜ਼ਦੂਰ ਜਮਾਤ ਨੂੰ ਹੋਣਾ ਚਾਹੀਦਾ ਹੈ, ਜਿਸ ਨੂੰ ਭਾਜਪਾ ਸਰਕਾਰ ਆਪਣੀ ਜੇਬ ‘ਚ ਪਾ ਰਹੀ ਹੈ। ਕੀ ਜਨਤਾ ਨੂੰ "ਰਾਜਧਰਮ" ਲੁੱਟ ਰਿਹਾ ਹੈ?" ਕੇਂਦਰ ਸਰਕਾਰ ਨੇ ਮੰਗਲਵਾਰ ਰਾਤ ਨੂੰ ਪੈਟਰੋਲ 'ਤੇ ਐਕਸਾਈਜ਼ ਡਿਊਟੀ 'ਚ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 13 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ।



ਕੋਰੋਨਾਵਾਇਰਸ ਦੀ ਸੰਕਰਮਣ ਕਾਰਨ ਮੰਗ ਨਾ ਹੋਣ ਕਾਰਨ ਪਿਛਲੇ ਮਹੀਨੇ ਬ੍ਰੈਂਟ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ 18.10 ਡਾਲਰ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ। ਇਹ 1999 ਤੋਂ ਬਾਅਦ ਦੀ ਸਭ ਤੋਂ ਘੱਟ ਕੀਮਤ ਸੀ। ਹਾਲਾਂਕਿ, ਇਸ ਤੋਂ ਬਾਅਦ ਕੀਮਤਾਂ ਵਿੱਚ ਥੋੜ੍ਹਾ ਜਿਹਾ ਵਾਧਾ ਹੋਇਆ ਅਤੇ ਇਹ ਪ੍ਰਤੀ ਬੈਰਲ 28 ਡਾਲਰ ‘ਤੇ ਪਹੁੰਚ ਗਈ।