ਗੁਰੂਗ੍ਰਾਮ: ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਹਾਈ ਪ੍ਰੋਫਾਇਲ ਦੋਹਰੇ ਕਤਲ ਕਾਂਡ ਮਾਮਲੇ 'ਚ ਪੀਐਸਓ ਮਹਿਪਾਲ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਮਹਿਪਾਲ ਨੇ 13 ਅਕਤੂਬਰ 2018 ਦੀ ਦੁਪਹਿਰ ਜੱਜ ਕ੍ਰਿਸ਼ਨਕਾਂਤ ਸ਼ਰਮਾ ਦੀ ਪਤਨੀ ਤੇ ਬੇਟੇ ਦਾ ਕਤਲ ਕਰ ਦਿੱਤਾ ਸੀ।
ਮਹਿਪਾਲ ਪਿਛਲੇ ਡੇਢ ਸਾਲ ਤੋਂ ਜੱਜ ਕ੍ਰਿਸ਼ਨਕਾਂਤ ਦੀ ਸੁਰੱਖਿਆ 'ਚ ਤਾਇਨਾਤ ਸੀ। ਦੋਸ਼ੀ ਪੀਐਸਓ ਉਸ ਦੁਪਹਿਰ ਜੱਜ ਦੀ ਪਤਨੀ ਤੇ ਬੇਟੇ ਨੂੰ ਮਾਰਕਿਟ 'ਚ ਮੈਡੀਕਲ ਸਟੋਰ ਲੈ ਕੇ ਆਇਆ ਸੀ ਤੇ ਉੱਥੇ ਹੀ ਉਸ ਨੇ ਦੋਹਾਂ ਨੂੰ ਗੋਲੀ ਮਾਰ ਦਿੱਤੀ।
ਇਸ ਤੋਂ ਬਾਅਦ ਉਸ ਨੇ ਆਪ ਜੱਜ ਨੂੰ ਫੋਨ ਕਰਕੇ ਦੱਸਿਆ ਕਿ ਉਸਨੇ ਉਨ੍ਹਾਂ ਦੀ ਪਤਨੀ ਤੇ ਬੇਟੇ ਨੂੰ ਗੋਲੀ ਮਾਰ ਦਿੱਤੀ ਹੈ। ਇਲਾਜ ਦੌਰਾਨ ਦੋਨਾਂ ਦੀ ਮੌਤ ਹੋ ਗਈ ਸੀ। ਤੇ ਹੁਣ ਕੋਰਟ ਵਲੋਂ ਮਹਿਪਾਲ ਨੂੰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ।