ਦਰਅਸਲ 4 ਵਿਕਟ ਦਾ ਮੁਕਾਬਲਾ ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਨਾਲ ਵਿਰਾਟ ਕੋਹਲੀ ਗ੍ਰਾਉਂਡ ਤੋਂ ਪਵੇਲੀਅਨ ਵਾਪਸ ਆ ਰਹੇ ਸੀ, ਤਾਂ ਅਚਾਨਕ ਦਰਸ਼ਕਾਂ ਨੇ ਉਨ੍ਹਾਂ ਨੂੰ ਦੇਖ ਕੇ 'ਅਨੁਸ਼ਕਾ ਭਾਬੀ ਜ਼ਿੰਦਾਬਾਦ' ਕਹਿਣਾ ਸ਼ੁਰੂ ਕਰ ਦਿੱਤਾ। ਇਸ ਰੌਲੇ ਨੂੰ ਸੁਣ ਕੇ ਵਿਰਾਟ ਕੋਹਲੀ ਕੁਝ ਸੈਕਿੰਡ ਲਈ ਰੁਕ ਗਏ ਤੇ ਫਿਰ ਬਿਨ੍ਹਾਂ ਕੁਝ ਰਿਐਕਟ ਕੀਤੇ ਪਵੇਲੀਅਨ ਲਈ ਚਲੇ ਗਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਹੁਣ ਭਾਰਤ ਅਤੇ ਨਿਊਜ਼ੀਲੈਂਡ ਦੇ ਵਿੱਚ ਦੂਸਰਾ ਵਨਡੇ ਮੁਕਾਬਲਾ ਇਡਨ ਪਾਰਕ, ਆਕਲੈਂਡ 'ਚ ਖੇਡਿਆ ਜਾਵੇਗਾ। ਦੋਨੋਂ ਟੀਮਾਂ ਦੇ ਵਿੱਚ ਇਹ ਮੈਚ 8 ਫਰਵਰੀ ਸ਼ਨੀਵਾਰ ਨੂੰ ਖੇਡਿਆ ਜਾਵੇਗਾ।