ਨਵੀਂ ਦਿੱਲੀ: ਸ੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਵਿਰੋਧੀ ਧਿਰ ਵੀ ਸੀਏਏ ਦਾ ਮੁੱਦਾ ਉਠਾ ਰਹੀ ਹੈ ਜਦੋਂਕਿ ਦੇਸ਼ ਵਿੱਚ ਹੋਰ ਵੀ ਬਹੁਤ ਸਾਰੇ ਮੁੱਦੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ 'ਤੇ ਝੂਠ ਬੋਲਣ ਦੇ ਇਲਜ਼ਾਮ ਲਾਉਂਦੇ ਕਿਹਾ ਕੈਪਟਨ ਸਾਬ ਦਿੱਲੀ 'ਚ 11 ਲੱਖ ਨੌਕਰੀਆਂ ਦੀ ਗੱਲ ਕਰਕੇ ਆਏ ਹਨ, ਸਾਨੂੰ ਸਿਰਫ 11 ਹਜ਼ਾਰ ਨੌਕਰੀਆਂ ਹੀ ਦੱਸ ਦੇਣ, ਉਨ੍ਹਾਂ ਕਿੱਥੇ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਦੇ ਸਦਨ ਵਿੱਚ ਰਾਸ਼ਟਰਪਤੀ ਦੇ ਸੰਬੋਧਨ ਤੇ ਜਦੋਂ ਚਰਚਾ ਕੀਤੀ ਗਈ ਤਾਂ ਬਲਵਿੰਦਰ ਸਿੰਘ ਭੂੰਦੜ ਨੇ ਵਿਰੋਧੀ ਧਿਰ ਵੱਲੋਂ ਘੱਟ ਗਿਣਤੀਆਂ ਬਾਰੇ ਜ਼ਾਹਰ ਕੀਤੀ ਜਾ ਰਹੀ ਚਿੰਤਾ ‘ਤੇ ਕਿਹਾ ਕਿ ਅੱਜ ਇਹ ਲੋਕ ਘੱਟ ਗਿਣਤੀਆਂ ਨੂੰ ਯਾਦ ਕਰ ਰਹੇ ਹਨ। ਇਹ ਲੋਕ ਉਦੋਂ ਕਿੱਥੇ ਸੀ ਜਦੋਂ 1984 ਵਿੱਚ, ਘੱਟ ਗਿਣਤੀਆਂ ਉੱਤੇ ਜ਼ੁਲਮ ਕੀਤੇ ਜਾ ਰਹੇ ਸਨ। ਉਨ੍ਹਾਂ ਕਿਹਾ ਇਹ ਲੋਕ ਸਿਰਫ ਗੱਲਾਂ ਕਰਦੇ ਹਨ ਪਰ ਮੁੱਦੇ ਦੀ ਗੱਲ ਕੋਈ ਨਹੀਂ ਕਰ ਰਿਹਾ।
ਸੰਸਦ 'ਚ ਨਾਗਰਕਿਤਾ ਕਾਨੂੰਨ ਦੇ ਹੱਕ 'ਚ ਡਟੇ ਭੂੰਦੜ, ਵਿਰੋਧ ਕਰਨ ਵਾਲਿਆਂ 'ਤੇ ਤਿੱਖਾ ਹਮਲਾ
ਏਬੀਪੀ ਸਾਂਝਾ
Updated at:
07 Feb 2020 02:55 PM (IST)
ਸ੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਵਿਰੋਧੀ ਧਿਰ ਵੀ ਸੀਏਏ ਦਾ ਮੁੱਦਾ ਉਠਾ ਰਹੀ ਹੈ ਜਦੋਂਕਿ ਦੇਸ਼ ਵਿੱਚ ਹੋਰ ਵੀ ਬਹੁਤ ਸਾਰੇ ਮੁੱਦੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ 'ਤੇ ਝੂਠ ਬੋਲਣ ਦੇ ਇਲਜ਼ਾਮ ਲਾਉਂਦੇ ਕਿਹਾ ਕੈਪਟਨ ਸਾਬ ਦਿੱਲੀ 'ਚ 11 ਲੱਖ ਨੌਕਰੀਆਂ ਦੀ ਗੱਲ ਕਰਕੇ ਆਏ ਹਨ, ਸਾਨੂੰ ਸਿਰਫ 11 ਹਜ਼ਾਰ ਨੌਕਰੀਆਂ ਹੀ ਦੱਸ ਦੇਣ, ਉਨ੍ਹਾਂ ਕਿੱਥੇ ਦਿੱਤੀਆਂ ਹਨ।
- - - - - - - - - Advertisement - - - - - - - - -