ਬਿਆਸ ਦਰਿਆ ਦੇ ਕੰਢੇ ਪਿੰਡ ਜੋਧੇ ਨੇੜੇ ਹੋਇਆ ਧਮਾਕਾ, ਤਿੰਨ ਜ਼ਖਮੀ
ਏਬੀਪੀ ਸਾਂਝਾ | 06 Feb 2020 09:07 PM (IST)
ਬਾਬਾ ਬਕਾਲਾ ਅਧੀਨ ਪੈਂਦੇ ਪਿੰਡ ਜੋਧੇ ਨੇੜੇ ਹੋਏ ਇੱਕ ਧਮਾਕੇ ਵਿੱਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਸੰਕੇਤਕ ਤਸਵੀਰ
ਅੰਮ੍ਰਿਤਸਰ: ਬਾਬਾ ਬਕਾਲਾ ਅਧੀਨ ਪੈਂਦੇ ਪਿੰਡ ਜੋਧੇ ਨੇੜੇ ਹੋਏ ਇੱਕ ਧਮਾਕੇ ਵਿੱਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਐਸਐਸਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਮੁਤਾਬਕ ਬੰਬਾਂ ਨੂੰ ਜੋਧੇ ਪਿੰਡ ਨੇੜੇ ਫੌਜ ਦੇ ਜਵਾਨ ਨਕਾਰਾ ਕਰਦੇ ਹਨ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਬੰਬਾਂ ਵਿਚੋਂ ਨਿਕਲਣ ਵਾਲੇ ਪਿੱਤਲ ਅਤੇ ਤਾਂਬਾ ਧਾਤੂ ਨੂੰ ਇਕੱਠਾ ਕਰਨ ਲਈ ਆਉਂਦੇ ਹਨ। ਅੱਜ ਵੀ ਪੀਏਪੀ ਦੇ ਜਵਾਨ ਅਜਿਹੇ ਬੰਬ ਨਕਾਰਾ ਕਰਨ ਲਈ ਉਥੇ ਗਏ ਹੋਏ ਸਨ ਅਤੇ ਜੋਧੇ ਪਿੰਡ ਦੇ ਲੋਕ ਪਿੱਤਲ ਆਦਿ ਇੱਕਠਾ ਕਰਨ ਲਈ ਉਥੇ ਪਹੁੰਚ ਗਏ। ਇਸ ਦੌਰਾਨ ਇੱਕ ਧਮਾਕਾ ਹੋਇਆ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਕਸ਼ਮੀਰ ਸਿੰਘ, ਹੀਰਾ ਸਿੰਘ ਅਤੇ ਮੁਖਤਾਰ ਸਿੰਘ ਸ਼ਾਮਲ ਹਨ।