ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਦੀ ਟੀਮ ਨਸ਼ਾ ਤਸਕਰਾਂ ਤੇ ਰੇਡ ਕਰਨ ਗਈ ਤਾਂ ਤਸਕਰਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ।ਜਿਸ ਦੇ ਮੁੜ ਜਵਾਬ ਦਿੰਦੇ ਹੋਏ ਪੁਲਿਸ ਨੂੰ ਵੀ ਫਾਇਰਿੰਗ ਕਰਨੀ ਪਈ।


ਅੰਮ੍ਰਿਤਸਰ ਪੁਲਿਸ ਨੇ 2 ਵੱਖ-ਵੱਖ ਕੇਸਾਂ ਵਿੱਚ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਚਾਰ ਨੌਜਵਾਨਾਂ ਵਿੱਚ ਤਿੰਨ ਨੌਜਵਾਨ ਨਸ਼ਾ ਤਸਕਰ ਅਤੇ ਇੱਕ ਨੌਜਵਾਨ ਗੈਂਗਸਟਰ ਹੈ। ਜਿਸ ਉੱਤੇ ਕਈ ਕੇਸ ਦਰਜ ਹਨ। ਪਾਲਮ ਗਾਰਡਨ ਕਲੋਨੀ ਵਿੱਚੋਂ ਪੁਲਿਸ ਨੇ ਤਿੰਨ ਨੌਜਵਾਨਾਂ ਤੋਂ ਅੱਧਾ ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਹੈ।

ਪੁਲਿਸ ਅਧਿਕਾਰੀਆਂ ਮੁਤਾਬਿਕ ਗੁਪਤ ਸੂਚਨਾ ਦੇ ਅਧਾਰ 'ਤੇ ਉਨ੍ਹਾਂ ਨੇ ਪਾਲਮ ਗਾਰਡਨ ਕਲੋਨੀ ਤੇ ਛਾਪਾ ਮਾਰਿਆ। ਜਿਸ ਤੋਂ ਬਾਅਦ ਅੰਦਰ ਮੌਜੂਦ ਨੌਜਵਾਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਪੁਲਿਸ ਨੂੰ ਵੀ ਫਾਇਰਿੰਗ ਕਰਨੀ ਪਈ। ਇਸ ਤੋਂ ਬਾਅਦ ਘਰ' ਚ ਬੈਠੇ 2 ਦੋਸ਼ੀ ਫਰਾਰ ਹੋ ਗਏ ਅਤੇ ਤਿੰਨ ਨੌਜਵਾਨ ਪੁਲਿਸ ਅੜਿਕੇ ਆ ਗਏ।

ਪੁਲਿਸ ਮੁਤਾਬਿਕ ਦੂਜੇ ਕੇਸ 'ਚ ਛੇਹਰਟਾ ਦੇ ਸੋਨੂੰ ਸਿਲੰਡਰ ਨਾਮ ਦੇ ਇੱਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੋਨੂੰ ਸਿਲੰਡਰ ਨੇ ਵੀ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਉਸ ਕੋਲੋਂ ਪਿਸਤੌਲ ਵੀ ਬਰਾਮਦ ਕੀਤੀ ਹੈ।