ਨਵੀਂ ਦਿੱਲੀ: ਪਬਜੀ ਪਲੇਅਰ ਤੇ ਯੂਟਿਊਬਰ ਕੈਰੀਮਿਨਾਤੀ ਨੇ ਬਿਹਾਰ ਤੇ ਅਸਾਮ ਦੇ ਹੜ੍ਹ ਪੀੜਤਾਂ ਲਈ 11 ਲੱਖ ਰੁਪਏ ਦਾਨ ਕੀਤੇ ਹਨ। ਉਸ ਨੇ ਇਹ ਪੈਸੇ ਗੇਮ ਖੇਡ ਕੇ ਇਕੱਠੀ ਕੀਤੀ ਹੈ। ਇਸ ਰਕਮ ਨੂੰ ਆਸਾਮ ਤੇ ਬਿਹਾਰ ਦੇ ਮੁੱਖ ਮੰਤਰੀ ਰਾਹਤ ਫੰਡ 'ਚ ਦਾਨ ਕੀਤਾ ਜਾਵੇਗਾ।


ਯਾਦ ਰਹੇ ਕੈਰੀਮੀਨਾਤੀ ਨੇ ਸਾਲ 2014 ਵਿੱਚ ਯੂਟਿਊਬ 'ਤੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਕੈਰੀਮੀਨਾਤੀ ਨੂੰ 24 ਮਿਲੀਅਨ ਲੋਕਾਂ ਨੇ ਯੂਟਿਊਬ ਸਬਸਕ੍ਰਾਈਬ ਕੀਤਾ ਹੋਇਆ ਹੈ। ਉਸ ਨੂੰ ਤਿੰਨ ਸਾਲ ਪਹਿਲਾਂ ਯੂ-ਟਿਊਬ ਤੋਂ ਗੋਲਡਨ ਪਲੇਅ ਬਟਨ ਮਿਲਿਆ ਸੀ।

ਕੈਰੀਮੀਨਾਤੀ ਨੇ ਇਸ ਬਾਰੇ ਕਿਹਾ, “ਇਹ ਵਿਚਾਰ ਮੇਰੇ ਕਾਰੋਬਾਰੀ ਮੈਨੇਜਰ ਤੇ ਚਚੇਰੇ ਭਰਾ ਦੀਪਕ ਨੂੰ ਆਇਆ। ਦਰਸ਼ਕਾਂ ਨੇ 10 ਲੱਖ 31 ਹਜ਼ਾਰ ਰੁਪਏ ਦਾ ਯੋਗਦਾਨ ਦੇ ਕੇ ਆਪਣਾ ਸਮਰਥਨ ਤੇ ਪਿਆਰ ਦਿਖਾਇਆ। ਮੈਂ ਇਸ ਰਕਮ ਵਿੱਚ ਆਪਣੇ ਨਿੱਜੀ ਯੋਗਦਾਨ ਵਜੋਂ 1 ਲੱਖ ਰੁਪਏ ਜੋੜਨ ਦਾ ਫੈਸਲਾ ਕੀਤਾ।"

ਦੱਸ ਦਈਏ ਕਿ ਕੈਰੀਮੀਨਾਤੀ ਦਾ ਅਸਲ ਨਾਂ ਅਜੇ ਨਾਗਰ ਹੈ। ਉਸ ਨੇ ਚੈਰੀਟੀ ਸਟ੍ਰੀਮ ਦੌਰਾਨ Ghost Of Tsushima, Pacify ਤੇ ਪੀਯੂਬੀਜੀ ਖੇਡਿਆ। ਇਸ ਦੌਰਾਨ ਰਿਕਾਰਡ 90 ਹਜ਼ਾਰ ਦਰਸ਼ਕ ਆਨਲਾਈਨ ਸੀ। ਉਸ ਨੇ ਪਿਛਲਾ ਵੀਡੀਓ ਇੱਕ ਹਫਤਾ ਪਹਿਲਾਂ ਅਪਲੋਡ ਕੀਤਾ ਸੀ। ਇਸ ਨੂੰ ਹੁਣ ਤੱਕ 24 ਮਿਲੀਅਨ ਤੋਂ ਵੱਧ ਲੋਕਾਂ ਨੂੰ ਵੇਖਿਆ ਹੈ।

ਇਸ ਤੋਂ ਪਹਿਲਾਂ ਕੈਰੀਮੀਨਾਤੀ ਨੇ ਪੁਰਾਣਾ ਵੀਡੀਓ 'ਯਲਗਾਰ' ਅਪਲੋਡ ਕੀਤਾ ਸੀ। ਇਸ ਨੂੰ 137 ਮਿਲੀਅਨ ਲੋਕਾਂ ਨੇ ਦੇਖਿਆ। ਇਹ ਉਸ ਦੇ ਯੂਟਿਊਬ ਕਰੀਅਰ ਦਾ ਹੁਣ ਤੱਕ ਦੀ ਸਭ ਤੋਂ ਕਾਮਯਾਬ ਵੀਡੀਓ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904