ਚੰਡੀਗੜ੍ਹ:ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਅੰਦਰ ਨੋਵਲ ਕੋਰੋਨਾਵਾਇਰਸ ਕੋਵਿਡ-19 ਤੋਂ ਬਚਾਅ ਅਤੇ ਇਸਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜਨਤਕ ਹਿੱਤਾਂ ਨੂੰ ਦੇਖਦਿਆਂ ਇਹਤਿਆਤ ਵਜੋਂ ਪਟਿਆਲਾ ਜ਼ਿਲ੍ਹੇ ‘ਚ ਅਗਲੇ ਤਿੰਨ ਦਿਨਾਂ ਲਈ ਯਾਨੀ 22 ਮਾਰਚ ਤੋਂ 24 ਮਾਰਚ ਤੱਕ ਜਨਤਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਭਾਵੇਂ ਕਿ ਹਾਲੇ ਤੱਕ ਪਟਿਆਲਾ ਜ਼ਿਲ੍ਹੇ ਵਿੱਚ ਇਸ ਵਾਇਰਸ ਤੋਂ ਪ੍ਰਭਾਵਤ ਹੁਣ ਤਕ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਇਹ ਫੈਸਲਾ ਕੋਰੋਨਾਵਾਇਰਸ ਦੇ ਪ੍ਰਭਾਵ ਤੋਂ ਆਮ ਜਨਤਾ ਨੂੰ ਬਚਾਉਣ ਲਈ ਜਨਤਕ ਹਿੱਤਾਂ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ ਤਾਂ ਕਿ ਇਸਦੀ ਲੜੀ ਤੋੜੀ ਜਾ ਸਕੇ।
ਇਸ ਦੇ ਨਾਲ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਨਤਾ ਕਰਫਿਊ ਦੀ ਮਿਆਦ ਤਿੰਨ ਤੋਂ ਛੇ ਦਿਨਾਂ ਕਰ ਦਿੱਤੀ ਗਈ। ਜਨਤਾ ਕਰਫਿਊ ਕੱਲ੍ਹ ਸਵੇਰ ਤੋਂ ਤਿੰਨ ਦਿਨ ਪਟਿਆਲਾ ਸਣੇ ਜਲੰਧਰ, ਹੁਸ਼ਿਆਰਪੁਰ ‘ਚ ਵੀ ਲੰਬੇ ਸਮੇ ਲਈ ਜਾਰੀ ਰਹੇਗਾ। ਬਠਿੰਡਾ ਵਿੱਚ 27 ਮਾਰਚ ਤੱਕ ਜਨਤਕ ਕਰਫਿਊ ਰਹੇਗਾ।
ਨੋਟ: ਏਬੀਪੀ ਸਾਂਝਾ ਦੀ ਟੀਮ ਵੱਲੋਂ ਸਭ ਨੂੰ ਅਪੀਲ ਹੈ ਕਿ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਕੁਝ ਅਫਵਾਹਾਂ ਵੱਲ ਧਿਆਨ ਨਾ ਦੇਣ। 22 ਮਾਰਚ ਨੂੰ ਜਨਤਾ ਕਰਫਿਊ ਦਾ ਵਧ ਤੋਂ ਵਧ ਸਮਰਥਨ ਕਰਨ। ਕਿਉਂਕਿ ਕੋਰੋਨਾਵਾਇਰਸ ਦੀ ਲੜੀ ਨੂੰ ਤੋੜਨ ਲਈ ਆਪਣੇ ਅਤੇ ਆਪਣੇ ਪਰਿਵਾਰਾਂ ਦੀ ਜਾਨ ਦੀ ਹਿਫ਼ਾਜਤ ਅਤੇ ਮਨੁੱਖਤਾ ਦੇ ਭਲੇ ਲਈ ਆਪਣੇ ਘਰਾਂ ਵਿੱਚ ਰਹਿ ਕੇ ਜਨਤਾ ਕਰਫਿਊ ਨੂੰ ਕਾਮਯਾਬ ਬਣਾਉਣ ‘ਚ ਆਪਣਾ ਸਹਿਯੋਗ ਜ਼ਰੂਰ ਦਿਓ।
ਕੋਰੋਨਾਵਾਇਰਸ ਤੋਂ ਬਚਾਅ ਲਈ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਅਗਲੇ ਤਿੰਨ ਦਿਨਾਂ ਲਈ ਜਨਤਾ ਕਰਫਿਊ ਦਾ ਐਲਾਨ
ਏਬੀਪੀ ਸਾਂਝਾ
Updated at:
21 Mar 2020 11:31 PM (IST)
ਪੰਜਾਬ ਦੇ ਪਟਿਆਲਾ ਜ਼ਿਲ੍ਹੇ ‘ਚ 24 ਮਾਰਚ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਹੋਰ ਵੀ ਕਈ ਸੂਬਿਆਂ ‘ਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ।
- - - - - - - - - Advertisement - - - - - - - - -