ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਹੁਣ ਵਧ ਕੇ 271 ਹੋ ਗਈ ਹੈ। ਪਿਛਲੇ ਦੋ ਦਿਨਾਂ ‘ਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ ਕਾਫੀ ਤੇਜ਼ੀ ਨਾਲ ਵਧੀ ਹੈ। ਇਸ ਦੇ ਨਾਲ ਹੀ ਕੋਰੋਨਾ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਐਤਵਾਰ 22 ਮਾਰਚ ਨੂੰ ਦੇਸ਼ ਵਿੱਚ ਜਨਤਾ ਕਰਫਿਉ ਦੀ ਅਪੀਲ ਕੀਤੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਕੋਰੋਨਾ ਨੇ ਭਾਰਤ ਵਿੱਚ ਆਪਣੀਆਂ ਜੜਾਂ ਫੈਲਾਉਂਦਿਆਂ 5 ਲੋਕਾਂ ਦੀ ਜਾਨ ਲੈ ਲਈ।
ਫਰਵਰੀ ਤਕ 5 ਅਤੇ ਮਾਰਚ ਵਿਚ 271 ਹੋਈ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ:
ਕੋਰੋਨਾ ਸੰਕਰਮਣ ਭਾਰਤ ‘ਚ ਕਾਫੀ ਹੌਲੀ ਫੈਲ ਰਿਹਾ ਸੀ। ਜੇ ਅਸੀਂ ਸ਼ੁਰੂਆਤੀ ਅੰਕੜਿਆਂ ਦੀ ਗੱਲ ਕਰੀਏ ਤਾਂ ਜਨਵਰੀ ‘ਚ ਭਾਰਤ ਵਿਚ ਸਿਰਫ 1 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਇਆ ਸੀ। ਫਰਵਰੀ ‘ਚ ਸਿਰਫ 2 ਹੋਰ ਲੋਕ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਅਤੇ ਕੁੱਲ ਗਿਣਤੀ 3 ਹੋ ਗਈ।
ਮਾਰਚ ਦੀ ਸ਼ੁਰੂਆਤ ‘ਚ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 5 ਸੀ, ਇਹ ਗਿਣਤੀ ਅੱਜ ਵਧ ਕੇ 300 ਦੇ ਨੇੜੇ ਪਹੁੰਚ ਗਈ ਹੈ। 2 ਮਾਰਚ ਨੂੰ ਸਿਰਫ 5 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਸੀ। 3 ਮਾਰਚ ਨੂੰ ਇਹ ਗਿਣਤੀ 6 ਹੋ ਗਈ। 4 ਮਾਰਚ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 28 ਹੋ ਗਈ ਜੋ ਕਿ 5 ਮਾਰਚ ਨੂੰ 30 ‘ਤੇ ਪਹੁੰਚ ਗਈ ਤੇ 10 ਮਾਰਚ ਤੱਕ ਇਹ ਗਿਣਤੀ ਵਧ ਕੇ 50 ਹੋ ਗਈ।
10 ਮਾਰਚ ਤੋਂ ਬਾਅਦ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋਇਆ
10 ਮਾਰਚ ਤੋਂ ਬਾਅਦ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਜਿੱਥੇ ਇਹ 11 ਮਾਰਚ ਨੂੰ 60, 12 ਮਾਰਚ ਨੂੰ 73, 13 ਮਾਰਚ ਨੂੰ 81, 14 ਮਾਰਚ ਨੂੰ 84 ਅਤੇ 15 ਮਾਰਚ ਨੂੰ 110 ਹੋ ਗਈ। 16 ਮਾਰਚ ਨੂੰ ਇਨ੍ਹਾਂ ਲੋਕਾਂ ਦੀ ਗਿਣਤੀ 114 ਹੋ ਗਈ।
ਇਸ ਤੋਂ ਬਾਅਦ 17 ਮਾਰਚ ਨੂੰ 23 ਵਿਅਕਤੀ ਸਿੱਧੇ ਕੋਰੋਨਾ ਨਾਲ ਸੰਕਰਮਿਤ ਹੋਏ ਅਤੇ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 137 ਹੋ ਗਈ। ਅਹਿਮ ਗੱਲ ਇਹ ਹੈ ਕਿ ਭਾਰਤ ਵਿੱਚ ਹੁਣ ਕੁੱਲ 283 ਲੋਕ ਕੋਰੋਨਾ ਤੋਂ ਸੰਕਰਮਿਤ ਹਨ। ਕੱਲ੍ਹ ਤੱਕ ਭਾਰਤ ‘ਚ ਸੰਕਰਮਿਤ ਲੋਕਾਂ ਦੀ ਗਿਣਤੀ 223 ਸੀ।
ਭਾਰਤ ‘ਚ 30 ਜਨਵਰੀ ਨੂੰ ਕੋਰੋਨਾ ਦਾ ਸੀ ਇੱਕ ਸੰਕਰਮਿਤ ਮਰੀਜ਼, ਜਾਣੋ ਦਿਨੋ ਦਿਨ ਕਿੰਨੇ ਕੇਸ ਵਧੇ
ਏਬੀਪੀ ਸਾਂਝਾ
Updated at:
21 Mar 2020 09:08 PM (IST)
ਭਾਰਤ ਵਿੱਚ ਜਨਵਰੀ ਵਿੱਚ ਸਿਰਫ 1 ਵਿਅਕਤੀ ਅਤੇ ਫਰਵਰੀ ਵਿੱਚ ਸਿਰਫ 2 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਸੀ। 10 ਮਾਰਚ ਤੱਕ ਸੰਕਰਮਿਤ ਲੋਕਾਂ ਦੀ ਗਿਣਤੀ 50 ਤੱਕ ਸੀਮਤ ਸੀ।
- - - - - - - - - Advertisement - - - - - - - - -