ਨਵੀਂ ਦਿੱਲੀ: ਇਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਤੋਂ ਬਾਅਦ ਹੁਣ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਵੀ ਇੱਕ ਖਾਸ ਫੀਚਰ ‘ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਜ਼ਰੀਏ ਚੈਟ ਬੰਦ ਕਰਨ ਤੋਂ ਬਾਅਦ ਮੈਸੇਜ ਆਪਣੇ ਆਪ ਡਿਲੀਟ ਹੋ ਜਾਣਗੇ।



ਇੱਕ ਰਿਪੋਰਟ ਮੁਤਾਬਕ ਇੰਸਟਾਗ੍ਰਾਮ ਆਪਣੇ ਯੂਜ਼ਰਸ ਲਈ ਰੋਲ ਆਊਟ ਕਰਨ ਵਾਲਾ ਹੈ। ਹਾਲਾਂਕਿ ਯੂਜ਼ਰਸ ਇਸ ਨੂੰ ਕਦ ਤੱਕ ਯੂਜ਼ ਕਰ ਸਕਣਗੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇੰਸਟਾਗ੍ਰਾਮ ਦੀ ਮੰਨੀਏ ਤਾਂ ਇਹ ਫੀਚਰ ਜ਼ਰੀਏ ਯੂਜ਼ਰਸ ਨੂੰ ਚੈਟ ਬੰਦ ਕਰਨ ‘ਤੇ ਮੈਸੇਜ ਆਪਣੇ ਆਪ ਡਿਲੀਟ ਕਰਨ ਦੀ ਸੁਵਿਧਾ ਮਿਲੇਗੀ।

ਇਸ ਫੀਚਰ ਨੂੰ ਲੈ ਕੇ ਰਿਵਰਸ ਇੰਜੀਨੀਅਰਿੰਗ ਐਕਸਪਰਟ ਜੇਨ ਮਨਚਮ ਵਾਂਗ ਨੇ ਟਵੀਟਰ ‘ਤੇ ਜਾਣਕਾਰੀ ਦਿੱਤੀ।