ਸ੍ਰੀਨਗਰ: ਪੁਲਵਾਮਾ 'ਚ ਅੱਤਵਾਦੀਆਂ ਨਾਲ ਸੁਰੱਖਿਆ ਬਲਾਂ ਦਾ ਨਵਾਂ ਮੁਕਾਬਲਾ ਚੱਲ ਰਿਹਾ ਹੈ। ਪੁਲਵਾਮਾ ਦੇ ਹੰਜੀਨ ਰਾਜਪੋਰਾ ਖੇਤਰ ਵਿਚ ਸੁਰੱਖਿਆ ਬਲ ਅੱਤਵਾਦੀਆਂ ਤੋਂ ਲੋਹਾ ਲੈ ਰਹੇ ਹਨ। ਇਲਾਕੇ ਵਿਚ 3 ਤੋਂ 4 ਅੱਤਵਾਦੀਆਂ ਦੇ ਘਿਰੇ ਹੋਣ ਦੀਆਂ ਖ਼ਬਰਾਂ ਹਨ।


 


ਉਥੇ ਹੀ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿੱਚ ਇੱਕ ਪੁਲਿਸ ਕਾਫਲੇ 'ਤੇ ਹਮਲਾ ਕੀਤਾ। ਇਸ ਹਮਲੇ ਵਿਚ ਇਕ ਪੁਲਿਸਕਰਮੀ ਜ਼ਖਮੀ ਹੋ ਗਿਆ। ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।