ਚੰਡੀਗੜ੍ਹ: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦਾ ਮਾਮਲਾ ਭਖਦਾ ਜਾ ਰਿਹਾ ਹੈ। ਵਿਰੋਧੀ ਧਿਰਾਂ ਕਾਂਗਰਸ ਸਰਕਾਰ ਨੂੰ ਬੁਰੀ ਤਰ੍ਹਾਂ ਨਾਲ ਘੇਰ ਰਹੀਆਂ ਹਨ। ਕੁਝ ਕਾਂਗਰਸੀ ਵਿਧਾਇਕਾਂ ਦਾ ਨਾਂ ਇਸ ਮਾਮਲੇ 'ਚ ਆਉਣ ਤੋਂ ਬਾਅਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਕਾਰਵਾਈ ਨਾ ਕਰਨ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।


ਇਸ ਦਰਮਿਆਨ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਭਣ ਲਈ ਅੱਜ ਮੁਹਾਲੀ ਤੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ। ਆਪਣੇ ਪ੍ਰਦਰਸ਼ਨ ਰਾਹੀਂ 'ਆਪ' ਆਗੂ ਮੁੱਖ ਮੰਤਰੀ ਦੀ ਭਾਲ ਮੁਹਾਲੀ ਤੋਂ ਸ਼ੁਰੂ ਕਰਕੇ ਕੈਪਟਨ ਦੇ ਫਾਰਮ ਹਾਊਸ ਤੱਕ ਕਰਨਗੇ। ਆਮ ਆਦਮੀ ਪਾਰਟੀ ਇਹ ਰੋਸ ਪ੍ਰਦਰਸ਼ਨ ਸੂਬੇ 'ਚ ਨਕਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਕਰ ਰਹੀ ਹੈ।



ਜ਼ਹਿਰੀਲੀ ਸ਼ਰਾਬ ਦਾ ਕਹਿਰ ਨਹੀਂ ਰੁਕਿਆ, ਮੌਤਾਂ ਦੀ ਗਿਣਤੀ 122, ਹੁਣ ਪੁਲਿਸ ਨੇ ਕੀਤੇ ਨਵੇਂ ਖੁਲਾਸੇ

ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਰਕਾਰ ਇਸ ਮਸਲੇ 'ਤੇ ਚੁੱਪੀ ਧਾਰੀ ਬੈਠੀ ਹੈ। ਸ਼ਰਾਬ ਤਸਕਰਾਂ ਦੇ ਨਾਲ ਪੁਲਿਸ ਦੀ ਮਿਲੀਭੁਗਤ ਹੈ ਤੇ ਵਿਧਾਇਕ ਵੀ ਰਿਸ਼ਵਤ ਲੈਂਦੇ ਹਨ। ਪੁਲਿਸ ਆਪਣਿਆਂ 'ਤੇ ਹੀ ਕਾਰਵਾਈ ਨਹੀਂ ਕਰੇਗੀ। ਇਸ ਲਈ CBI ਜਾਂ ਫ਼ਿਰ ਮੌਜੂਦਾ ਜੱਜ ਤੋਂ ਇਸ ਦੀ ਜਾਂਚ ਹੋਵੇ।

ਟਰੰਪ ਨੇ ਲਿਆ ਵੱਡਾ ਫੈਸਲਾ, ਹੁਣ ਐਚ-1 ਬੀ ਵੀਜ਼ਾ 'ਤੇ ਸ਼ਿਕੰਜਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ