ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਨਾਲ ਹੋਣ ਵਾਲਿਆਂ ਮੌਤਾਂ ਦੀ ਗਿਣਤੀ 122 ਹੋ ਗਈ ਹੈ। ਤਰਨ ਤਾਰਨ, ਅੰਮ੍ਰਿਤਸਰ ਤੇ ਬਟਾਲਾ (ਗੁਰਦਾਸਪੁਰ) 'ਚ ਦੋ-ਦੋ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹੁਣ ਪੁਲਿਸ ਦੀ ਕਾਰਵਾਈ ਵਿੱਚ ਨਵੇਂ ਖੁਲਾਸੇ ਹੋਏ ਹਨ। ਮਾਲਵੇ ਵਿੱਚ ਪਟਿਆਲਾ ਤੋਂ ਬਾਅਦ ਹੁਣ ਇਸ ਮਾਮਲੇ ਦਾ ਸੰਪਰਕ ਲੁਧਿਆਣਾ ਤੇ ਮੋਗਾ ਨਾਲ ਵੀ ਜੁੜ ਗਿਆ ਹੈ। ਦੋ ਵਪਾਰੀਆਂ ਨੂੰ ਮੋਗਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂਕਿ ਲੁਧਿਆਣਾ ਤੋਂ ਪੇਂਟ ਵਪਾਰੀ ਦੀ ਭਾਲ ਜਾਰੀ ਹੈ।


ਅਸ਼ਲੀਲ ਵੀਡੀਓ ਮਾਮਲਾ: ਲੰਗਾਹ ਦੀ ਚੁੱਪ-ਚੁਪੀਤੇ ਪੰਥ 'ਚ ਵਾਪਸੀ, SGPC ਦੇ ਤਿੰਨ ਮੁਲਾਜ਼ਮ ਸਸਪੈਂਡ

ਡੀਜੀਪੀ ਦਿਨਕਰ ਗੁਪਤਾ ਅਨੁਸਾਰ ਅੱਠ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚ ਲੁਧਿਆਣਾ ਪੇਂਟ ਵਪਾਰੀ ਰਾਜੇਸ਼ ਜੋਸ਼ੀ ਵੀ ਸ਼ਾਮਲ ਹੈ। ਰਾਜੇਸ਼ ਜੋਸ਼ੀ ਨੇ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਤਿੰਨ ਡਰਮਾਂ ਦੀ ਸਪਲਾਈ ਕੀਤੀ। ਉਸ ਦਾ ਨਾਮ ਪਿਛਲੇ 24 ਘੰਟਿਆਂ ਵਿੱਚ ਹੋਈਆਂ ਗ੍ਰਿਫਤਾਰੀਆਂ ਤੋਂ ਬਾਅਦ ਸਾਹਮਣੇ ਆਇਆ। ਜੰਡਿਆਲਾ ਦਾ ਗੋਬਿੰਦਰ ਉਰਫ ਗੋਬਿੰਦਾ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕਾ ਹੈ।

ਲਤਾ ਮੰਗੇਸ਼ਕਰ ਨੇ ਪੀਐਮ ਮੋਦੀ ਤੋਂ ਰੱਖੜੀ 'ਤੇ ਮੰਗਿਆ ਇੱਕ ਵਾਅਦਾ, ਤਾਂ ਮੋਦੀ ਨੇ ਦਿੱਤਾ ਇਹ ਜਵਾਬ

ਫੜੇ ਗਏ ਰਵਿੰਦਰ ਸਿੰਘ ਨੇ ਕਬੂਲ ਕੀਤਾ ਹੈ ਕਿ ਉਹ ਮੋਗਾ ਦੇ ਪੇਂਟ ਵਪਾਰੀ ਅਸ਼ਵਨੀ ਬਜਾਜ ਦਾ ਸਾਥੀ ਹੈ। ਇਸ ਮਾਮਲੇ ਵਿਚ ਬਜਾਜ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਚੀਮਾ ਚੌਕ, ਲੁਧਿਆਣਾ ਵਿਖੇ ਪੇਂਟ ਦੀ ਦੁਕਾਨ ਦਾ ਮਾਲਕ ਜੋਸ਼ੀ ਭਾਈ ਬਾਲਾ ਚੌਕ ਨੇੜੇ ਫਲੈਟਾਂ ਵਿੱਚ ਰਹਿੰਦਾ ਹੈ। ਉਸ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਡੀਜੀਪੀ ਅਨੁਸਾਰ ਗ੍ਰਿਫਤਾਰ ਕੀਤੇ ਜਾਅਲੀ ਸ਼ਰਾਬ ਮਾਫੀਆ ਨਾਲ ਸਬੰਧਤ ਸਾਰੇ ਮੁਲਜ਼ਮਾਂ ਦੇ ਸੰਪਰਕ ਦੀ ਵੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਹੋਰ ਗ੍ਰਿਫਤਾਰੀਆਂ ਹੋਣਗੀਆਂ।