ਚੰਡੀਗੜ੍ਹ: ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਨਾਲ 197 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਅਤੇ 8,347 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 324 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 9,736 ਮਰੀਜ਼ਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਸਮੇਂ ਰਾਜ ਵਿੱਚ 79,963 ਕੇਸਐਕਟਿਵ  ਹਨ। 


 


ਪੰਜਾਬ ਵਿੱਚ ਹੁਣ ਤੱਕ 4,67,539 ਮਰੀਜ਼ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ 3,76,465 ਮਰੀਜ਼ ਸਿਹਤਯਾਬ ਹੋ ਚੁਕੇ ਹਨ। ਪੰਜਾਬ ਅੰਦਰ ਮੌਤਾਂ ਦਾ ਕੁੱਲ੍ਹ ਅੰਕੜਾ 11,111 ਹੋ ਗਿਆ ਹੈ।


 


ਬੁੱਧਵਾਰ ਨੂੰ ਲੁਧਿਆਣਾ 'ਚ 28, ਪਟਿਆਲਾ ਅਤੇ ਬਠਿੰਡਾ ਵਿਚ 20-20, ਅੰਮ੍ਰਿਤਸਰ ਵਿਚ 19, ਸੰਗਰੂਰ ਵਿਚ 14, ਮੁਕਤਸਰ ਅਤੇ ਜਲੰਧਰ ਵਿਚ 9-9, ਕਪੂਰਥਲਾ, ਹੁਸ਼ਿਆਰਪੁਰ ਅਤੇ ਫਾਜ਼ਿਲਕਾ ਵਿਚ 8-8, ਗੁਰਦਾਸਪੁਰ, ਮਾਨਸਾ ਅਤੇ ਮੁਹਾਲੀ ਵਿਚ 7-7, ਰੋਪੜ ਅਤੇ ਨਵਾਂ ਸ਼ਹਿਰ ਵਿਚ 6-6, ਫਰੀਦਕੋਟ, ਬਰਨਾਲਾ, ਤਰਨਤਾਰਨ ਅਤੇ ਫਤਿਹਗੜ ਸਾਹਿਬ ਵਿਚ 4, ਪਠਾਨਕੋਟ ਵਿਚ 3 ਅਤੇ ਫਿਰੋਜ਼ਪੁਰ ਵਿਚ 2 ਦੀ ਮੌਤ ਹੋ ਚੁਕੀ ਹੈ। 


 


ਰਾਜ ਵਿੱਚ ਹੁਣ ਤੱਕ 11,111 ਵਿਅਕਤੀਆਂ ਦੀ ਲਾਗ ਕਾਰਨ ਮੌਤ ਹੋ ਚੁੱਕੀ ਹੈ।ਦੇਸ਼ ਵਿੱਚ ਹਰ ਰੋਜ਼ ਮਹਾਂਮਾਰੀ ਦੇ ਕਾਰਨ ਚਾਰ ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਰਹੇ ਹਨ। ਹਾਲਾਂਕਿ, ਪਿਛਲੇ ਹਫਤੇ ਦੇ ਮੁਕਾਬਲੇ ਕੋਰੋਨਾ ਮਾਮਲਿਆਂ ਦੀ ਗਤੀ ਥੋੜੀ ਜਿਹੀ ਘਟੀ ਹੈ। ਮਹਾਰਾਸ਼ਟਰ ਵਿੱਚ, ਕੋਰੋਨਾ ਦੀ ਗਤੀ ਇੱਕ ਵਾਰ ਫਿਰ ਵਧੀ ਹੈ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਲਾਗ ਦੀ ਦਰ ਅਤੇ ਮੌਤ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ। ਯੂਪੀ ਵਿੱਚ, ਬੀਤੇ ਕੱਲ੍ਹ ਸੰਕਰਮਣ ਦੇ ਨਵੇਂ ਮਾਮਲੇ 20 ਹਜ਼ਾਰ ਤੋਂ ਵੀ ਘੱਟ ਆਏ, ਪਰ ਮੌਤਾਂ ਦਾ ਰਿਕਾਰਡ ਟੁੱਟ ਗਿਆ।


 



 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904