ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਬਾਰੇ ਇੱਕ ਤਾਜ਼ਾ ਜੋਖਮ ਮੁਲਾਂਕਣ 'ਚ ਪਾਇਆ ਗਿਆ ਹੈ ਕਿ ਦੇਸ਼ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ‘ਵਾਧੇ’ ਲਈ ਜ਼ਿੰਮੇਵਾਰ ਕਈ ਸੰਭਾਵੀ ਕਾਰਕ ਹਨ, ਜਿਨ੍ਹਾਂ ਵਿੱਚ ‘ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ 'ਚ ਇਕਠੀ ਹੋਈ ਵੱਡੀ ਭੀੜ ਵੀ ਹੈ, ਜਿਸ ਕਾਰਨ ਲੋਕਾਂ ਦਾ ਸਮਾਜਿਕ ਮੇਲ-ਜੋਲ ਵਧਿਆ।'


 


ਡਬਲਯੂਐਚਓ ਨੇ ਬੁੱਧਵਾਰ ਨੂੰ ਪ੍ਰਕਾਸ਼ਤ ਕੀਤੀ ਆਪਣੀ ਹਫਤਾਵਾਰੀ ਕੋਵਿਡ -19 ਅਪਡੇਟ ਰਿਪੋਰਟ ਵਿੱਚ ਕਿਹਾ ਕਿ ਵਾਇਰਸ ਦੇ ਬੀ 1.617 ਰੂਪ ਦਾ ਪਹਿਲਾ ਕੇਸ ਅਕਤੂਬਰ 2020 ਵਿੱਚ ਸਾਹਮਣੇ ਆਇਆ ਸੀ। ਇਸ ਦੇ ਅਨੁਸਾਰ 'ਭਾਰਤ ਵਿੱਚ ਕੋਵਿਡ -19 ਦੇ ਵੱਧ ਰਹੇ ਕੇਸਾਂ ਅਤੇ ਮੌਤਾਂ ਨੇ ਬੀ .1.617 ਪੈਟਰਨ ਸਮੇਤ ਵਾਇਰਸ ਦੇ ਹੋਰਨਾਂ ਰੂਪਾਂ ਦੀ ਮਹੱਤਵਪੂਰਣ ਭੂਮਿਕਾ 'ਤੇ ਪ੍ਰਸ਼ਨ ਖੜੇ ਕੀਤੇ ਹਨ।'


 


ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਭਾਰਤ ਦੀ ਸਥਿਤੀ ਬਾਰੇ ਕਰਵਾਏ ਗਏ ਇਕ ਤਾਜ਼ਾ ਜੋਖਮ ਮੁਲਾਂਕਣ ਤੋਂ ਪਤਾ ਲੱਗਿਆ ਹੈ ਕਿ ਦੇਸ਼ 'ਚ ਕੋਵਿਡ -19 ਮਾਮਲਿਆਂ 'ਚ ‘ਵਧੀਕੀ ਅਤੇ ਮੁੜ ਉੱਭਰਨ’ ਲਈ ਜ਼ਿੰਮੇਵਾਰ ਕਈ ਸੰਭਾਵੀ ਕਾਰਕ ਰਹੇ, ਜਿਸ 'ਚ ਸਾਰਸ- ਸੀਓਵੀ-2 ਦੇ ਵੱਖ-ਵੱਖ ਸਵਰੂਪਾਂ ਦੇ ਪ੍ਰਸਾਰ ਨੇ ਵੀ ਇਕ ਮਹੱਤਵਪੂਰਣ ਭੂਮਿਕਾ ਨਿਭਾਈ। ਇਸੇ ਤਰ੍ਹਾਂ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਵਾਲੀ ਭਾਰੀ ਭੀੜ ਕਾਰਨ ਲੋਕਾਂ 'ਚ ਸਮਾਜਿਕ ਮੇਲ-ਜੋਲ ਵਧਿਆ।'


 


ਇਸ ਤੋਂ ਇਲਾਵਾ ਜਨਤਕ ਸਿਹਤ ਅਤੇ ਸਮਾਜਿਕ ਉਪਾਅ (ਪੀਐੱਚਐੱਮਐੱਸ) ਦੀ ਪਾਲਣਾ ਦੀ ਘਾਟ ਵੀ ਮੌਜੂਦਾ ਸਥਿਤੀ ਲਈ ਜ਼ਿੰਮੇਵਾਰ ਹੈ। ਹਾਲਾਂਕਿ, ਇਨ੍ਹਾਂ ਵਿੱਚੋਂ ਹਰੇਕ ਕਾਰਣ ਭਾਰਤ ਵਿੱਚ ਵਿਸ਼ਾਣੂ ਦੇ ਫੈਲਣ ਲਈ ਜਿੰਮੇਵਾਰ ਸੀ? ਇਸ ਨੂੰ ਹੁਣ ਬਹੁਤ ਚੰਗੀ ਤਰ੍ਹਾਂ ਸਮਝਿਆ ਨਹੀਂ ਜਾ ਸਕਿਆ। 


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904