ਚੰਡੀਗੜ੍ਹ: ਆਏ ਦਿਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਲਗਾਤਾਰ ਤੀਜੇ ਦਿਨ ਪੰਜਾਬ ਵਿੱਚ 190 ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਨਾਲ ਦਰਜ ਹੋਈ ਹੈ।24 ਘੰਟੇ ਦੌਰਾਨ ਲੁਧਿਆਣਾ ਵਿੱਚ ਸਭ ਤੋਂ ਵੱਧ 28 ਲੋਕਾਂ ਦੀ ਮੌਤ ਹੋਈ ਹੈ।ਪੰਜਾਬ ਵਿੱਚ ਪਿੱਛਲੇ 24 ਘੰਟੇ ਦੌਰਾਨ 197 ਮੌਤਾਂ ਹੋਈਆਂ ਹਨ।ਇਸਦੇ ਨਾਲ ਹੀ 8347 ਤਾਜ਼ਾ ਕੋਰੋਨਾ ਕੇਸ ਸਾਹਮਣੇ ਆਏ ਹਨ।ਪੰਜਾਬ ਵਿੱਚ ਇਸ ਵਕਤ 79963 ਐਕਟਿਵ ਮਰੀਜ਼ ਹਨ।


ਪੰਜਾਬ ਵਿੱਚ ਹੁਣ ਤੱਕ 467539 ਮਰੀਜ਼ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ।ਇਸ ਤੋਂ ਇਲਾਵਾ 376465 ਮਰੀਜ਼ ਸਿਹਤਯਾਬ ਹੋ ਚੁਕੇ ਹਨ। ਪੰਜਾਬ ਅੰਦਰ ਮੌਤਾਂ ਦਾ ਕੁੱਲ੍ਹ ਅੰਕੜਾ 11111 ਹੋ ਗਿਆ ਹੈ।9736 ਮਰੀਜ਼ ਆਕਸੀਜਨ ਸਪੋਰਟ ਤੇ ਹਨ ਅਤੇ 342 ਮਰੀਜ਼ ਗੰਭੀਰ ਹਨ ਅਤੇ ਵੈਂਟੀਲੇਟਰ ਤੇ ਹਨ।ਪਿੱਛਲੇ 24 ਘੰਟੇ ਵਿੱਚ ਅੰਮ੍ਰਿਤਸਰ-19, ਬਰਨਾਲਾ-4, ਬਠਿੰਡਾ-20, ਫਰੀਦਕੋਟ-4, ਫਾਜ਼ਿਲਕਾ-8, ਫਿਰੋਜ਼ਪੁਰ-2, ਫਤਿਹਗੜ੍ਹ ਸਾਹਿਬ-4, ਗੁਰਦਾਸਪੁਰ-7, ਹੁਸ਼ਿਆਰਪੁਰ-8, ਜਲੰਧਰ-9, ਲੁਧਿਆਣਾ ਵਿੱਚ ਸਭ ਤੋਂ ਵੱਧ-28, ਕਪੂਰਥਲਾ-8, ਮਾਨਸਾ-7, ਐਸਏਐਸ ਨਗਰ-7, ਮੁਕਤਸਰ-9, ਪਠਾਨਕੋਟ-3, ਪਟਿਆਲਾ-20, ਰੋਪੜ-6, ਸੰਗਰੂਰ-14, ਐਸਬੀਐਸ ਨਗਰ-6 ਅਤੇ ਤਰਨਤਾਰਨ-4 ਲੋਕਾਂ ਦੀ ਮੌਤ ਦਰਜ  ਹੋਈ ਹੈ। 


ਕੋਰੋਨਾ ਤੋਂ ਬਚਾਅ ਲਈ ਇਨ੍ਹਾਂ ਸਾਵਧਾਨੀਆਂ ਦਾ ਰੱਖੋ ਖਿਆਲ


*ਡਬਲ ਮਾਸਕਿੰਗ ਦਾ ਇਸਤਮਾਲ ਕਰੋ
*ਹੱਥਾਂ ਨੂੰ ਸਾਫ ਰੱਖੋ
*ਥੋੜੇ-ਥੋੜੇ ਸਮੇਂ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਵੋ
*ਸੈਨੇਟਾਈਜ਼ਰ ਨਾਲ ਹੱਥ ਸਾਫ ਕਰੋ
*ਛਿੱਕ ਮਾਰਦੇ ਅਤੇ ਖੰਗਦੇ ਹੋਏ ਮੁੰਹ ਨੂੰ ਹਮੇਸ਼ਾ ਢੱਕ ਕੇ ਰੱਖੋ
*ਸਰਦੀ ਜੁਕਾਮ ਅਤੇ ਫਲੂ ਵਾਲੇ ਲੋਕਾਂ ਤੋ ਦੂਰੀ ਬਣਾ ਕੇ ਰੱਖੋ
*6 ਫੁੱਟ ਦੀ ਦੂਰੀ ਦਾ ਪਾਲਣ ਕਰੋ
*ਕੋਰੋਨਾ ਨਿਯਮਾਂ ਦਾ ਖਿਆਲ ਰੱਖੋ ਅਤੇ ਹਦਾਇਤਾਂ ਦਾ ਪਾਲਣ ਕਰੋ


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ