ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੀ ਰਫਤਾਰ ਘਟਣ ਦਾ ਨਾਂ ਹੀ ਨਹੀਂ ਲੈ ਰਹੀ। ਮੰਗਲਵਾਰ ਨੂੰ ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 200 ਨੂੰ ਪਾਰ ਕਰ ਗਈ। 21 ਜ਼ਿਲ੍ਹਿਆਂ ਵਿੱਚ 217 ਦੀ ਮੌਤ ਹੋ ਗਈ। 324 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 24 ਘੰਟਿਆਂ 'ਚ ਸੰਕਰਮਣ ਦੇ 8,668 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ 10918 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ ਹੁਣ ਤੱਕ 78,68,067 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 4,59,268 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਦੱਸੀ ਗਈ ਹੈ।
ਚੰਗੀ ਗੱਲ ਇਹ ਹੈ ਕਿ 3,71,494 ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ 76,856 ਤੱਕ ਪਹੁੰਚ ਗਈ ਹੈ। ਆਕਸੀਜਨ ਸਪੋਰਟ 'ਤੇ 9,652 ਸੰਕਰਮਿਤ ਲੋਕਾਂ ਨੂੰ ਰੱਖਿਆ ਗਿਆ ਹੈ।
ਮੰਗਲਵਾਰ ਨੂੰ 217 ਮੌਤਾਂ ਵਿੱਚ, ਅੰਮ੍ਰਿਤਸਰ ਵਿੱਚ 17, ਬਰਨਾਲਾ ਵਿੱਚ 2, ਬਠਿੰਡਾ ਵਿੱਚ 27, ਫਰੀਦਕੋਟ ਵਿੱਚ 8, ਫਾਜ਼ਿਲਕਾ ਵਿੱਚ 12, ਫਿਰੋਜ਼ਪੁਰ ਵਿੱਚ 10, ਫਤਿਹਗੜ ਸਾਹਿਬ ਵਿੱਚ 4, ਗੁਰਦਾਸਪੁਰ ਵਿੱਚ 9, ਹੁਸ਼ਿਆਰਪੁਰ ਵਿੱਚ 9, ਜਲੰਧਰ ਵਿੱਚ 9, ਕਪੂਰਥਲਾ ਵਿੱਚ 5, ਲੁਧਿਆਣਾ ਵਿੱਚ 30, ਮਾਨਸਾ ਵਿੱਚ 5, ਮੁਹਾਲੀ ਵਿੱਚ 9, ਮੁਕਤਸਰ ਵਿੱਚ 13, ਪਠਾਨਕੋਟ ਵਿੱਚ 8, ਪਟਿਆਲਾ ਵਿੱਚ 17, ਰੋਪੜ ਵਿੱਚ 2, ਸੰਗਰੂਰ ਵਿੱਚ 13, ਐਸਬੀਐਸ ਨਗਰ ਵਿੱਚ 4 ਅਤੇ ਤਰਨਤਾਰਨ ਵਿੱਚ 4 ਸ਼ਾਮਲ ਹਨ।
ਪੰਜਾਬ ਵਿੱਚ ਸੋਮਵਾਰ ਨੂੰ 198 ਸੰਕਰਮਿਤ ਲੋਕਾਂ ਦੀ ਮੌਤ ਹੋਈ ਜਦਕਿ 8625 ਨਵੇਂ ਕੇਸ ਸਾਹਮਣੇ ਆਏ ਸੀ। ਸੋਮਵਾਰ ਨੂੰ ਲੁਧਿਆਣਾ ਵਿਚ 30, ਬਠਿੰਡਾ ਵਿਚ 19, ਸੰਗਰੂਰ ਵਿਚ 17, ਮੁਹਾਲੀ ਅਤੇ ਪਟਿਆਲਾ ਵਿਚ 14-14, ਮੁਕਤਸਰ ਵਿਚ 13, ਫਿਰੋਜ਼ਪੁਰ ਵਿਚ 11, ਰੋਪੜ ਅਤੇ ਅੰਮ੍ਰਿਤਸਰ ਵਿਚ 10-10, ਹੁਸ਼ਿਆਰਪੁਰ ਵਿਚ 9, ਪਠਾਨਕੋਟ, ਜਲੰਧਰ ਤੇ ਫਾਜ਼ਿਲਕਾ 'ਚ 8, ਫਰੀਦਕੋਟ 'ਚ 5, ਗੁਰਦਾਸਪੁਰ, ਕਪੂਰਥਲਾ ਅਤੇ ਮਾਨਸਾ 'ਚ 4-4, ਫਤਹਿਗੜ ਸਾਹਿਬ ਅਤੇ ਨਵਾਂ ਸ਼ਹਿਰ ਵਿਚ 3-3, ਬਰਨਾਲਾ ਵਿਚ 2 ਅਤੇ ਮੋਗਾ ਅਤੇ ਤਰਨਤਾਰਨ ਵਿਚ 1-1 ਦੀ ਮੌਤ ਹੋਈ। ਰਾਜ ਵਿਚ ਹੁਣ ਤਕ 10704 ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/