ਬਾਦਲ ਦੇ ਸੁਰੱਖਿਆ ਗਾਰਡ ਦੀ ਨਹਿਰ 'ਚੋਂ ਮਿਲੀ ਲਾਸ਼, ਵੱਡਾ ਸਵਾਲ, ਕਤਲ ਜਾਂ ਖੁਦਕੁਸ਼ੀ?
ਏਬੀਪੀ ਸਾਂਝਾ | 09 Jan 2020 01:01 PM (IST)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਤਾਇਨਾਤ ਕਾਂਸਟੇਬਲ ਹਰਜੋਤ ਸਿੰਘ ਦੀ ਲਾਸ਼ ਵੀਰਵਾਰ ਨੂੰ ਬਠਿੰਡਾ ਦੀ ਨਹਿਰ 'ਚ ਮਿਲੀ। ਹਰਜੋਤ ਸਿੰਘ ਬਾਦਲ ਪਿੰਡ ਦਾ ਹੀ ਵਸਨੀਕ ਸੀ।
ਮੁਕਤਸਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਤਾਇਨਾਤ ਕਾਂਸਟੇਬਲ ਹਰਜੋਤ ਸਿੰਘ ਦੀ ਲਾਸ਼ ਵੀਰਵਾਰ ਨੂੰ ਬਠਿੰਡਾ ਦੀ ਨਹਿਰ 'ਚ ਮਿਲੀ। ਹਰਜੋਤ ਸਿੰਘ ਬਾਦਲ ਪਿੰਡ ਦਾ ਹੀ ਵਸਨੀਕ ਸੀ। ਬਾਦਲ ਦੇ ਓਐਸਡੀ ਨੇ ਕਿਹਾ, "ਅਸੀਂ ਬਠਿੰਡਾ ਦੇ ਸਿਵਲ ਹਸਪਤਾਲ 'ਚ ਮੌਜੂਦ ਹਾਂ। ਸਾਨੂੰ ਅਜੇ ਇਸ ਬਾਰੇ ਕੋਈ ਰਿਪੋਰਟ ਨਹੀਂ ਮਿਲ ਸਕੀ ਕਿ ਉਸ ਦੇ ਸਰੀਰ ’ਤੇ ਸੱਟ ਦੇ ਨਿਸ਼ਾਨ ਹਨ ਜਾਂ ਨਹੀਂ।" ਹਰਜੋਤ ਦਾ ਪਿਤਾ ਵੀ ਪੁਲਿਸ 'ਚ ਸੀ ਤੇ ਬਾਦਲਾਂ ਦੀ ਸੁਰੱਖਿਆ ਟੀਮ ਨਾਲ ਜੁੜਿਆ ਹੋਇਆ ਸੀ। ਲਗਪਗ ਨੌਂ ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹਰਜੋਤ ਨੂੰ ਇਹ ਨੌਕਰੀ ਮਿਲੀ। ਪਿੰਡ ਬਾਦਲ ਦੇ ਵਸਨੀਕ ਮ੍ਰਿਤਕ ਦੇ ਇੱਕ ਦੋਸਤ ਨੇ ਕਿਹਾ, "ਮੈਨੂੰ ਹੁਣੇ ਪਤਾ ਲੱਗਿਆ ਹੈ ਕਿ ਹਰਜੋਤ ਦੀ ਲਾਸ਼ ਨਹਿਰ ਵਿੱਚੋਂ ਮਿਲੀ ਹੈ। ਇਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਜੇ ਤੱਕ ਉਸ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਨਹੀਂ ਜਾਣਦਾ। ਉਸ ਦੇ ਦਾਦਾ ਵੀ ਹਾਲ ਹੀ 'ਚ ਮੌਤ ਹੋਈ ਸੀ।" ਹਰਜੋਤ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।